Youtube ਨੂੰ ਕਾਟੇ ਦੀ ਟੱਕਰ ਦੇਵੇਗਾ Elon Musk, ਜਲਦੀ ਲਾਂਚ ਕਕਨਗੇ X Tv App; ਜਾਣੋ ਕੀ ਹੈ ਪਲਾਨਿੰਗ

ਪਾਪੂਲਰ ਮਾਈਕ੍ਰੋਬਲਾਗਿੰਗ ਪਲੇਟਫਾਰਮ ਐਕਸ ਬਹੁਤ ਜਲਦੀ ਆਪਣੇ ਗਾਹਕਾਂ ਲਈ ਇੱਕ ਨਵਾਂ ਟੀਵੀ ਐਪ ਲਾਂਚ ਕਰਨ ਜਾ ਰਹੇ ਹਨ l Elon Musk ਇਹ ਪਲੇਟਫਾਰਮ x tv app ਲਾਂਚ ਕਰਨ ਦੀ ਤਿਆਰੀ ਵਿੱਚ ਹਨl

ਕੰਪਨੀ ਦੀ ਸੀਓ ਲਿੰਡਾ ਯਾਕਾਰਿਨੋ ( Linda Yacarino) ਨੇ ਨਵੇਂ ਟੀਵੀ ਐਪ ਨੂੰ ਐਕਸ ਹੈਂਡਲ ‘ਤੇ ਆਪਣੇ ਆਫੀਸ਼ਲ ਅਕਾਊਂਟ ਤੋਂ ਇੱਕ ਲੇਟੈਸਟ ਪੋਸਟ ਸ਼ੇਅਰ ਕੀਤੀ ਹੈ l

ਜਲਦੀ ਲਾਂਚ ਹੋ ਰਿਹਾ ਹੈ youtube ਵਰਗਾ ਐਪ

ਕੰਪਨੀ ਦੀ ਸੀਓ ਲਿੰਡਾ ਨੇ ਪੋਸਟ ਵਿੱਚ ਜਾਣਕਾਰੀ ਦਿੰਦੇ ਕਿਹਾ ਕਿ ਬਹੁਤ ਜਲਦ ਯੂਜ਼ਰ ਆਪਣੇ ਸਮਾਰਟਫੋਨ ਟੀਵੀ ਵਿੱਚ x tv app ਨਾਲ ਰਿਅਲ-ਟਾਈਮ ਕੰਟੈਂਟ ਨੂੰ ਦੇਖ ਸਕਦੇ ਹਨ l

ਯੂਜ਼ਰ ਲਈ ਇਹ ਇੱਕ ਵੱਡੀ ਸਕਰੀਨ ‘ਤੇ ਹਾਈ ਕੁਆਲਿਟੀ ਐਂਟਰਟੇਨਮੈਂਟ ਤਜ਼ਰਬਾ ਹੋਵੇਗਾ l ਲਿੰਡਾ ਲਿਖਦੀ ਹੈ ਕਿ ਐਕਸ ਛੋਟੀ ਤੋਂ ਵੱਡੀ ਸਕਰੀਨ ਤੱਕ ਸਭ ਕੁਝ ਬਦਲ ਰਿਹਾ ਹੈ l ਅਸੀਂ ਇਸ ‘ਤੇ ਕੰਮ ਕਰ ਰਹੇ ਹਾਂ l ਲਿੰਡਾ ਨੇ ਅਪਕਮਿੰਗ ਐਪ ਨੂੰ ਲੈ ਕੇ ਕੁਝ ਫੀਚਰ ਦੀ ਜਾਣਕਾਰੀ ਦਿੱਤੀ ਹੈ l

Trending Video Algorithm: ਟਰੈਡਿੰਗ ਵੀਡੀਓ ਅਲਗੋਰਿਦਮ ਨਾਲ ਯੂਜ਼ਰ ਪਾਪੂਲਰ ਕੰਟੈਂਟ ਨੂੰ ਲੈ ਕੇ ਹਮੇਸ਼ਾ ਅਪਡੇਟ ਰਹੇਗੀ l

Al-Power Topics : ਏਆਈ ਪਾਵਰ ਟਾਪਿਕਸ ਨਾਲ ਐਕਸ ਟੀਵੀ ਐਪ ਨਾਲ ਯੂਜਰ ਨੂੰ ਪਰਸਨਲਾਈਜ਼ਡ ਐਕਸਪੀਰੀਅੰਸ ਮਿਲੇਗਾ l ਐਪ ‘ਤੇ ਯੂਜ਼ਰ ਨੂੰ ਉਸ ਦੀ ਪਸੰਦ ਮੁਤਾਬਿਕ, ਔਰਗਨਾਈਜ਼ ਵੀਡੀਓ ਮਿਲੇਗੀ l

Cross- Device Experience : ਕ੍ਰਾਂਸ ਡਿਵਾਈਸ ਐਕਸਪੀਰੀਅੰਸ ਨਾਲ ਯੂਜ਼ਰ ਕਿਸੇ ਵੀ ਕੰਟੈਂਟ ਨੂੰ ਫੋਨ ‘ਤੇ ਸ਼ੁਰੂ ਕਰ ਸਕਦੇ ਹਨ ਤੇ ਇਹ ਸ਼ੋਅ ਟੀਵੀ ‘ਤੇ ਦੇਖਣ ਨਾਲ ਪੂਰਾ ਹੋ ਸਕਦਾ ਹੈ।

Enhanced video search : ਐਕਸ ਐਪ ਨਾਲ ਯੂਜ਼ਰ ਨੂੰ ਇੰਪਰੂਵਡ ਵੀਡੀਓ ਸਰਚ ਨਾਲ ਕਿਸੇ ਵੀ ਕੰਟੈਂਟ ਨੂੰ ਤੇਜ਼ੀ ਨਾਲ ਲੱਭਣ ਦੀ ਸੁਵਿਧਾ ਮਿਲਦੀ ਹੈ l

Effortless Casting : ਨਵੇਂ ਐਕਸ ਟੀਵੀ ਐਪ ਨਾਲ ਗਾਹਕ ਮੋਬਾਇਲ ਡਿਵਾਇਜ਼ ਤੋਂ ਸਿੰਪਲ ਕਾਂਸਟਿੰਗ ਨਾਲ ਬਿਗ ਸਕਰੀਨ ‘ਤੇ ਆਪਣੇ ਪਸੰਦ ਦੇ ਕੰਟੈਂਟ ਦਾ ਮਜ਼ਾ ਲੈ ਸਕਣਗੇ l

Wide Availability : ਕੰਪਨੀ ਨੇ ਕਿਹਾ ਹੈ ਕਿ x tv app ਨੂੰ ਜ਼ਿਆਦਾ ਤੋਂ ਜ਼ਿਆਦਾ ਸਮਾਰਟ ਟੀਵੀ ਸਪੋਰਟ ਨਾਲ ਲਿਆਇਆ ਜਾਵੇਗਾ l

Leave a Reply

Your email address will not be published. Required fields are marked *