ਹੁਣ ਅਮਰੀਕਾ ਲਈ ਕ੍ਰਿਕਟ ਖੇਡਣਗੇ ਨਿਊਜ਼ੀਲੈਂਡ ਦੇ ਸਾਬਕਾ ਖਿਡਾਰੀ Corey Anderson

ਅਮਰੀਕਾ ਅਤੇ ਕੈਨੇਡਾ ਵਿਚਾਲੇ ਟੀ-20 ਸੀਰੀਜ਼ ਖੇਡੀ ਜਾਵੇਗੀ। ਅਮਰੀਕਾ ਨੇ ਹਾਲ ਹੀ ਵਿੱਚ ਇਸ ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ ਹੈ। ਇਸ ‘ਚ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਕੋਰੀ ਐਂਡਰਸਨ ਨੂੰ ਵੀ ਜਗ੍ਹਾ ਮਿਲੀ ਹੈ। ਭਾਰਤੀ ਮੂਲ ਦੇ ਉਨਮੁਕਤ ਚੰਦ ਨੂੰ ਟੀਮ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਹੈ। ਐਂਡਰਸਨ ਪਹਿਲਾਂ ਨਿਊਜ਼ੀਲੈਂਡ ਲਈ ਖੇਡ ਚੁੱਕੇ ਹਨ ਅਤੇ ਹੁਣ ਉਹ ਅਮਰੀਕਾ ਲਈ ਖੇਡਣਗੇ। ਕੋਰੀ ਐਂਡਰਸਨ ਆਪਣਾ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਲਈ ਖੇਡਣਗੇ।

ਅਸਲ ਵਿੱਚ ਕੋਰੀ ਐਂਡਰਸਨ ਨਿਊਜ਼ੀਲੈਂਡ ਛੱਡ ਕੇ ਅਮਰੀਕਾ ਵਿੱਚ ਵੱਸ ਗਏ ਹਨ। ਇਸ ਕਾਰਨ ਉਨ੍ਹਾਂ ਨੂੰ ਖੇਡਣ ਦੀ ਇਜਾਜ਼ਤ ਮਿਲ ਗਈ ਹੈ। ਐਂਡਰਸਨ ਕਰੀਬ 5 ਸਾਲ ਬਾਅਦ ਅੰਤਰਰਾਸ਼ਟਰੀ ਕ੍ਰਿਕਟ ‘ਚ ਵਾਪਸੀ ਕਰਨਗੇ। ਐਂਡਰਸਨ ਨੇ ਨਵੰਬਰ 2018 ਵਿੱਚ ਨਿਊਜ਼ੀਲੈਂਡ ਲਈ ਆਪਣਾ ਆਖਰੀ ਮੈਚ ਖੇਡਿਆ ਸੀ। ਇਸ ਤੋਂ ਬਾਅਦ ਉਹ 2020 ਵਿੱਚ ਅਮਰੀਕਾ ਵਿੱਚ ਸੈਟਲ ਹੋ ਗਏ ਸੀ। ਇੱਥੇ ਐਂਡਰਸਨ ਨੇ ਘਰੇਲੂ ਟੀ-20 ਮੈਚ ਖੇਡਣਾ ਸ਼ੁਰੂ ਕੀਤਾ। ਹੁਣ ਉਹ ਅਮਰੀਕਾ ਦੀ ਮੁੱਖ ਟੀਮ ਦਾ ਹਿੱਸਾ ਬਣ ਗਏ ਹਨ। ਐਂਡਰਸਨ ਨੇ ਇੱਕ ਲੀਗ ਵਿੱਚ 28 ਪਾਰੀਆਂ ਵਿੱਚ 900 ਦੌੜਾਂ ਬਣਾਈਆਂ ਸਨ। ਇਸ ਕਾਰਨ ਉਹ ਕਾਫੀ ਸੁਰਖੀਆਂ ‘ਚ ਰਹੇ ਸੀ।

ਕੋਰੀ ਐਂਡਰਸਨ ਦਾ ਅੰਤਰਰਾਸ਼ਟਰੀ ਕਰੀਅਰ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ ਨਿਊਜ਼ੀਲੈਂਡ ਲਈ 13 ਟੈਸਟ ਮੈਚਾਂ ‘ਚ 683 ਦੌੜਾਂ ਬਣਾਈਆਂ ਹਨ। ਇਸ ਦੌਰਾਨ 16 ਵਿਕਟਾਂ ਲਈਆਂ ਹਨ। ਉਨ੍ਹਾਂ ਨੇ 49 ਵਨਡੇ ਮੈਚਾਂ ‘ਚ 1109 ਦੌੜਾਂ ਬਣਾਈਆਂ ਹਨ। ਇਸ ਦੌਰਾਨ 60 ਵਿਕਟਾਂ ਲਈਆਂ ਹਨ। ਐਂਡਰਸਨ ਨੇ 31 ਟੀ-20 ਮੈਚਾਂ ‘ਚ 485 ਦੌੜਾਂ ਬਣਾਈਆਂ ਹਨ ਅਤੇ ਇਸ ਫਾਰਮੈਟ ‘ਚ 14 ਵਿਕਟਾਂ ਲਈਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਟੀਮ ਵਿੱਚ ਭਾਰਤੀ ਮੂਲ ਦੇ ਕਈ ਖਿਡਾਰੀ ਹਨ। ਟੀਮ ਦੀ ਕਪਤਾਨੀ ਮੋਨੰਕ ਪਟੇਲ ਕੋਲ ਹੈ। ਗਜਾਨੰਦ ਸਿੰਘ, ਜੈਸੀ ਸਿੰਘ ਅਤੇ ਸੌਰਭ ਨੇਤਰਵਾਲਕਰ ਨੂੰ ਵੀ ਟੀਮ ‘ਚ ਜਗ੍ਹਾ ਮਿਲੀ ਹੈ। ਉਨਮੁਕਤ ਚੰਦ ਨੂੰ ਅਮਰੀਕਾ ਦੀ ਟੀਮ ਵਿੱਚ ਥਾਂ ਨਹੀਂ ਮਿਲ ਸਕੀ। ਉਨਮੁਕਤ ਆਪਣੇ ਪ੍ਰਦਰਸ਼ਨਨੂੰ ਲੈ ਕੇ ਸੁਰਖੀਆਂ ‘ਚ ਰਹੇ ਹਨ।

Leave a Reply

Your email address will not be published. Required fields are marked *