Whatsapp ‘ਤੇ ਆਇਆ ਆਡੀਓ ਨੋਟ? ਬਿਨਾਂ ਪਲੇਅ ਬਟਨ ਦਬਾਏ ਵੀ ਪੜ੍ਹ ਸਕਦੇ ਹੋ Text ਮੈਸੇਜ

ਜੇ ਤੁਸੀਂ ਇੰਸਟੈਂਟ ਮੈਸੇਜਿੰਗ ਐਪ WhatsApp ਦੀ ਵਰਤੋਂ ਕਰਦੇ ਹੋ ਤਾਂ ਇਹ ਜਾਣਕਾਰੀ ਤੁਹਾਨੂੰ ਹੈਰਾਨ ਕਰ ਦੇਵੇਗੀ। ਹੁਣ ਤੁਸੀਂ ਪਲੇ ਬਟਨ ਨੂੰ ਦਬਾਏ ਬਿਨਾਂ ਵਟਸਐਪ ‘ਤੇ ਆਏ ਆਡੀਓ ਨੋਟ ਨੂੰ ਸੁਣ ਸਕਦੇ ਹੋ। ਇੰਨਾ ਹੀ ਨਹੀਂ, ਤੁਹਾਨੂੰ ਸਾਰਿਆਂ ਦੇ ਸਾਹਮਣੇ ਆਡੀਓ ਸੰਦੇਸ਼ ਸੁਣਨ ਦਾ ਰਿਸਕ ਵੀ ਨਹੀਂ ਲੈਣਾ ਪਏਗਾ, ਹੁਣ ਤੁਸੀਂ ਸੋਚ ਰਹੇ ਕਿ ਇਹ ਕਿਵੇਂ ਹੋਵੇਗਾ? ਆਖ਼ਰ ਤੁਹਾਨੂੰ ਆਡੀਓ ਮੈਸੇਜ ਸੁਣਨਾ ਹੀ ਪਏਗਾ ਸਾਰਿਆਂ ਸਾਹਮਣੇ ਨਹੀਂ ਤਾਂ ਈਅਰਫੋਨ ਲਾ ਕੇ, ਬਿਨਾਂ ਸੁਣੇ ਸਾਹਮਣੇ ਵਾਲਾ ਕੀ ਕਹਿਣਾ ਚਾਹੁੰਦਾ ਕਿਵੇਂ ਪਤਾ ਲੱਗੇਗਾ। ਅਸੀਂ ਕਹਾਂਗੇ ਕਿ ਇਹ ਸਭ ਤੁਹਾਨੂੰ ਪਤਾ ਲੱਗ ਜਾਏਗਾ। ਇਸ ਦੇ ਲਈ ਬਸ ਤੁਹਾਨੂੰ ਇਹ ਛੋਟੀ ਜਿਹੀ ਟਰਿੱਕ ਫਾਲੋ ਕਰਨੀ ਹੋਵੇਗੀ।

ਦਰਅਸਲ, ਜੇਕਰ ਤੁਸੀਂ ਆਪਣੇ ਨਿੱਜੀ ਆਡੀਓ ਮੈਸੇਜ ਨੂੰ ਸਾਰਿਆਂ ਦੇ ਸਾਹਮਣੇ ਨਹੀਂ ਸੁਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਜ਼ਿਆਦਾ ਕੁਝ ਨਹੀਂ ਕਰਨਾ ਪਵੇਗਾ। ਇਸ ਦੇ ਲਈ ਤੁਹਾਨੂੰ ਆਪਣੇ ਵਟਸਐਪ ‘ਤੇ ਇਸ ਨੰਬਰ (+54911 5349-5987) ਨੂੰ ਸੇਵ ਕਰਨਾ ਹੋਵੇਗਾ। ਇਸ ਤੋਂ ਬਾਅਦ ਇਸ ਨੰਬਰ ‘ਤੇ ਆਡੀਓ ਮੈਸੇਜ ਭੇਜਣਾ ਹੋਵੇਗਾ। ਇੱਥੇ ਆਡੀਓ ਸੰਦੇਸ਼ ਵਿੱਚ ਜੋ ਕਿਹਾ ਗਿਆ ਸੀ ਉਸ ਦਾ ਟੈਕਸਟ ਸ਼ੇਅਰਕਰ ਦਿੱਤਾ ਜਾਏਗਾ, ਯਾਨੀ ਹੁਣ ਤੁਹਾਨੂੰ ਆਡੀਓ ਨੋਟ ਸੁਣਨ ਦੀ ਬਜਾਏ ਪੜ੍ਹਨ ਦਾ ਮੌਕਾ ਮਿਲ ਰਿਹਾ ਹੈ। ਇੰਨਾ ਹੀ ਨਹੀਂ, ਤੁਹਾਨੂੰ ਇਹ ਫੀਚਰ ਨਾ ਸਿਰਫ ਵ੍ਹਾਟਸਐਪ ‘ਤੇ ਬਲਕਿ ਟੈਲੀਗ੍ਰਾਮ ‘ਤੇ ਵੀ ਮਿਲ ਰਿਹਾ ਹੈ।

ਟੈਲੀਗ੍ਰਾਮ ਆਡੀਓ ਨੋਟਸ ਨੂੰ ਟੈਕਸਟ ਵਿੱਚ ਬਦਲਣ ਲਈ, ਤੁਹਾਨੂੰ ਆਪਣੇ ਟੈਲੀਗ੍ਰਾਮ ‘ਤੇ ਇਸ @transcribeme_bot ‘ਤੇ ਜਾਣਾ ਪਵੇਗਾ। ਇੱਥੇ ਤੁਹਾਨੂੰ ਆਡੀਓ ਨੋਟ ਦਾ ਟੈਕਸਟ ਮਿਲੇਗਾ।

ਹੁਣ ਤੱਕ 2 ਮਿਲੀਅਨ ਤੋਂ ਵੱਧ ਲੋਕ ਇਸ ਐਪ ਨੂੰ ਇੰਸਟਾਲ ਕਰ ਚੁੱਕੇ ਹਨ। ਇਹ ਫੀਚਰ AI ਤਕਨੀਕ ਰਾਹੀਂ ਤੁਹਾਡੇ ਆਡੀਓ ਨੋਟ ਨੂੰ ਟੈਕਸਟ ਵਿੱਚ ਬਦਲਦੀ ਹੈ।

ਵੈੱਬਸਾਈਟ ਦਾ ਦਾਅਵਾ ਹੈ ਕਿ ਇਹ ਤੁਹਾਡੇ ਆਡੀਓ ਸੰਦੇਸ਼ਾਂ ਨੂੰ ਆਪਣੇ ਕੋਲ ਸੇਵ ਨਹੀਂ ਕਰੇਗਾ। ਇਹ ਆਪਣੇ ਯੂਜ਼ਰ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖੇਗਾ ਅਤੇ ਕਿਸੇ ਵੀ ਥਰਡ-ਪਾਰਟੀ ਐਪ ਨੂੰ ਨਹੀਂ ਪਹੁੰਚਾਏਗਾ। ਇਸ ਸਰਵਿਸ ਦਾ ਲਾਭ ਲੈਣ ਲਈ, ਤੁਹਾਨੂੰ ਕੋਈ ਵੱਖਰਾ ਐਪ ਇੰਸਟਾਲ ਨਹੀਂ ਕਰਨਾ ਪਵੇਗਾ। ਤੁਸੀਂ ਇਸਦੇ ਬੋਟ ਅਕਾਊਂਟ ਦੀ ਮੁਫਤ ਵਰਤੋਂ ਕਰ ਸਕਦੇ ਹੋ।

Leave a Reply

Your email address will not be published. Required fields are marked *