WhatsApp ‘ਚ ਇੰਝ ਬਣਾਓ ਖੁਦ ਦਾ ਸਟੀਕਰ, ਬਹੁਤ ਹੀ ਸੌਖਾ ਹੈ ਤਰੀਕਾ
ਵ੍ਹਾਟਸਐਪ ਨੇ ਕੁਝ ਦਿਨ ਪਹਿਲਾਂ ਇਕ ਨਵਾਂ ਅਪਡੇਟ ਜਾਰੀ ਕੀਤਾ ਹੈ, ਜਿਸ ਤੋਂ ਬਾਅਦ ਯੂਜ਼ਰ ਆਪਣੇ ਖੁਦ ਦੇ ਸਟਿੱਕਰ ਬਣਾ ਸਕਦੇ ਹਨ ਅਤੇ ਉਨ੍ਹਾਂ ਦੀ ਵਰਤੋਂ ਕਰ ਸਕਦੇ ਹਨ। ਫਿਲਹਾਲ IOS ਯੂਜ਼ਰਸ ਲਈ ਨਵਾਂ ਅਪਡੇਟ ਆਇਆ ਹੈ, ਯਾਨੀ ਫਿਲਹਾਲ ਸਿਰਫ ਆਈਫੋਨ ਯੂਜ਼ਰਸ ਹੀ WhatsApp ‘ਤੇ ਸਟਿੱਕਰ ਬਣਾ ਸਕਦੇ ਹਨ। ਜੇਕਰ ਤੁਹਾਡੇ ਕੋਲ ਵੀ ਆਈਫੋਨ ਹੈ ਤਾਂ ਆਓ ਜਾਣਦੇ ਹਾਂ ਸਟਿੱਕਰ ਬਣਾਉਣ ਦਾ ਤਰੀਕਾ…
ਇਨ੍ਹਾਂ ਸਟੈੱਪਸ ਨੂੰ ਕਰੋ ਫਾਲੋ-
– ਸਭ ਤੋਂ ਪਹਿਲਾਂ ਆਪਣੇ WhatsApp ਐਪ ਨੂੰ ਅਪਡੇਟ ਕਰੋ।
– ਹੁਣ ਕੋਈ ਵੀ ਚੈਟ ਖੋਲ੍ਹੋ।
-ਹੁਣ ਤੁਹਾਨੂੰ ਹੇਠਾਂ ਸਟਿੱਕਰ ਦਾ ਵਿਕਲਪ ਦਿਖਾਈ ਦੇਵੇਗਾ, ਉਸ ‘ਤੇ ਕਲਿੱਕ ਕਰੋ।
-ਹੁਣ ਤੁਸੀਂ + ਦਾ ਚਿੰਨ੍ਹ ਦੇਖੋਗੇ। ਇਸ ‘ਤੇ ਕਲਿੱਕ ਕਰੋ।
– ਹੁਣ ਤੁਸੀਂ ਫੋਨ ਦੀ ਫੋਟੋ ਗੈਲਰੀ ਤੱਕ ਪਹੁੰਚ ਜਾਓਗੇ।
– ਹੁਣ ਉਹ ਫੋਟੋ ਚੁਣੋ ਜਿਸ ਲਈ ਤੁਸੀਂ ਸਟਿੱਕਰ ਬਣਾਉਣਾ ਚਾਹੁੰਦੇ ਹੋ।
– ਜਿਵੇਂ ਹੀ ਤੁਸੀਂ ਉਸ ਫੋਟੋ ‘ਤੇ ਕਲਿੱਕ ਕਰਦੇ ਹੋ, ਸਟਿੱਕਰ ਤਿਆਰ ਹੋ ਜਾਵੇਗਾ ਅਤੇ ਇਹ ਸਟਿੱਕਰ ਵ੍ਹਾਟਸਐਪ ਦੀ ਸਟਿੱਕਰ ਗੈਲਰੀ ਵਿੱਚ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ।