RBI ਖ਼ਤਮ ਕਰਨਾ ਚਾਹੁੰਦੈ ਅਥੈਂਟੀਕੇਸ਼ਨ ਲਈ OTP ਦੀ ਜ਼ਰੂਰਤ, ਪਰ ਬਿਨਾਂ ਮੋਬਾਈਲ ਫੋਨ ਵੀ ਕਿਵੇਂ ਹੋ ਸਕੇਗਾ ਕੰਮ; ਜਾਣੋ
ਭਾਰਤੀ ਰਿਜ਼ਰਵ ਬੈਂਕ (RBI) ਨੇ ਦੂਜੇ ਬੈਂਕਾਂ ਨੂੰ ਸੈਕੰਡ ਫੈਕਟਰ ਅਥੈਂਟੀਕੇਸ਼ਨ ਲਈ OTP ਤੋਂ ਇਲਾਵਾ MMS-ਬੇਸਡ ਆਪਸ਼ਨ ਤੋਂਇਲਾਵਾ ਦੂਸਰੇ ਬਦਲਾਂ ‘ਤੇ ਜਾਣ ਨੂੰ ਕਿਹਾ ਹੈ।
ਹਾਲਾਂਕਿ, OTP ਦੀ ਜ਼ਰੂਰਤ ਨੂੰ ਹਟਾਉਣ ਦੇ ਬਾਵਜੂਦ ਯੂਜ਼ਰਜ਼ ਨੂੰ ਅਥੈਂਟੀਕੇਸ਼ਨ ਲਈ ਆਪਣੇ ਸਮਾਰਟਫੋਨ ਦੀ ਜ਼ਰੂਰਤ ਪਵੇਗੀ। ਕਿਉਂਕਿ ਅਥੈਂਟੀਕੇਸ਼ਨ ਦੇ ਨਵੇਂ ਤਰੀਕੇ ਵੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਯੂਜ਼ਰ ਦੇ ਮੋਬਾਈਲ ਫੋਨ ਨਾਲ ਜੁੜੇ ਹੋਣਗੇ।
OTP ਦੇ ਦੂਸਰੇ ਬਦਲ ਹਨ ਮੌਜੂਦ
ਬੈਂਕਰਾਂ ਅਨੁਸਾਰ ਸੋਸ਼ਲ ਇੰਜਨੀਅਰਿੰਗ ਘੁਟਾਲਿਆਂ ਤੇ ਸਿਮ ਸਵੈਪ ‘ਚ OTP ਦੀ ਲੋੜ ਹੁੰਦੀ ਹੈ। ਅਜਿਹੇ ਘਪਲੇ ‘ਚ ਗਾਹਕ ਆਸਾਨੀ ਨਾਲ ਸਾਈਬਰ ਅਪਰਾਧੀਆਂ ਦਾ ਸ਼ਿਕਾਰ ਬਣਾ ਸਕਦੇ ਹਨ।
ਇਸ ਸੰਦਰਭ ‘ਚ OTP ਦੇ ਦੂਜੇ ਵਿਕਲਪ ਲਈ Authenticator ਐਪ ਨੂੰ ਬਿਹਤਰ ਮੰਨਿਆ ਜਾ ਸਕਦਾ ਹੈ। ਅਜਿਹੀ ਅਥੈਂਟੀਕੇਸ਼ਨ ਐਪ ‘ਚ ਯੂਜ਼ਰ ਨੂੰ ਕਿਸੇ ਹੋਰ ਫੋਨ ਐਪ ਤੋਂ ਪਾਸਵਰਡ ਦਰਜ ਕਰਨ ਦੀ ਲੋੜ ਹੁੰਦੀ ਹੈ।
ਬਿਨਾਂ OTP ਇੰਝ ਹੋ ਸਕਦੈ ਕੰਮ
TruSense ਨੇ ਇਕ OTP-ਲੈਸ ਅਥੈਂਟੀਕੇਸ਼ਨ ਦੀ ਸਰਵਿਸ ਪੇਸ਼ ਕੀਤੀ ਹੈ। ਇਸ ਸਰਵਿਸ ‘ਚ ਸਰਵਿਸ ਪ੍ਰੋਵਾਈਡਰ ਦਾ ਯੂਜ਼ਰ ਦੇ ਡਿਵਾਈਸ ਨਾਲ ਡਾਇਰੈਕਟ ਡੇਟਾ ਕੁਨੈਕਸ਼ਨ ਹੁੰਦਾ ਹੈ। ਨੰਬਰ ਦੀ ਪਛਾਣ ਕਰਨ ਤੋਂ ਬਾਅਦ ਡਿਵਾਈਸ ਨਾਲ ਟੋਕਨ ਐਕਸਚੇਂਜ ਕਰ ਕੇ ਸਰਵਿਸ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਪੂਰੀ ਪ੍ਰਕਿਰਿਆ ‘ਚ ਕਿਤੇ ਵੀ OTP ਦਰਜ ਕਰਨ ਦੀ ਲੋੜ ਨਹੀਂ ਹੋਵੇਗੀ।
ਏਆਈ ਦੇ ਇਸ ਦੌਰ ‘ਚ ਬਾਇਓਮੈਟ੍ਰਿਕਸ ਵੀ ਸੁਰੱਖਿਅਤ ਨਹੀਂ
ਹਾਲਾਂਕਿ ਮਾਹਰਾਂ ਅਨੁਸਾਰ ਬਾਇਓਮੈਟ੍ਰਿਕਸ ਨੂੰ ਅੱਜ ਦੇ ਸਮੇਂ ਇਕ ਬਿਹਤਰ ਅਥੈਂਟੀਕੇਸ਼ਨ ਦਾ ਬਦਲ ਨਹੀਂ ਮੰਨਿਆ ਜਾ ਸਕਦਾ। AI ਦੀ ਵੱਧਦੀ ਵਰਤੋਂ ਦੇ ਨਾਲ ਚਿਹਰੇ ਦੀ ਪਛਾਣ ਵੀ ਡੀਪਫੇਕ ਕਾਰਨ ਅਸੁਰੱਖਿਅਤ ਹੋ ਸਕਦੀ ਹੈ।
ਭਾਰਤੀ ਬਾਜ਼ਾਰ ਲਈ ਗਾਹਕ ਦਾ ਮੋਬਾਈਲ ਫ਼ੋਨ ਉਸਦੀ ਪਛਾਣ ਦੀ ਪੁਸ਼ਟੀ ਕਰਨ ਦਾ ਸਭ ਤੋਂ ਵਧੀਆ ਸਾਧਨ ਬਣਿਆ ਹੋਇਆ ਹੈ।
ਇਸ ਸਬੰਧ ‘ਚ ਈਮੇਲਾਂ ‘ਤੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਡਿਜੀਟਲ ਯੁੱਗ ‘ਚ ਫਰਜ਼ੀ ਈਮੇਲ ਵੀ ਆਸਾਨੀ ਨਾਲ ਤਿਆਰ ਕੀਤੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਦੀ ਈਮੇਲ ਕੇਵਾਈਸੀ ਤੋਂ ਬਿਨਾਂ ਵੀ ਜਨਰੇਟ ਕੀਤੀ ਜਾ ਸਕਦੀ ਹੈ।