PR ਦੀਆਂ ਫਾਈਲਾਂ ਹੁਣ ਜਨਵਰੀ 2024 ਤੋਂ ਲੱਗਣਗੀਆਂ ਆਨਲਾਈਨ! ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕੀਤਾ ਐਲਾਨ
ਨਿਊਜ਼ੀਲੈਂਡ ਦੀ ਪੀ ਆਰ ਫਾਈਲ ਲਾਉਣ ਵਾਲਿਆਂ ਲਈ ਰਾਹਤ ਭਰੀ ਖਬਰ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਜਨਵਰੀ 2024 ਤੋਂ ਪੀ ਆਰ ਫਾਈਲਾਂ ਆਨਲਾਈਨ ਲਾਉਣ ਦੀ ਸੁਵਿਧਾ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਜੋ ਸ਼੍ਰੇਣੀਆਂ ਹੁਣ ਆਨਲਾਈਨ ਅਪਲਾਈ ਕਰ ਸਕਣਗੀਆਂ, ਉਨ੍ਹਾਂ ਵਿੱਚ ਪੀ ਆਰ ਵੀਜ਼ਾ, ਸੈਕਿੰਡ ਸਬਸੀਕੁਏਂਟ ਰੈਜੀਡੈਂਟ ਵੀਜਾ, ਵੇਰੀਅਸ਼ਨ ਆਫ ਟਰੈਵਲ ਕੰਡੀਸ਼ਨਜ਼ ਆਫ ਏ ਰੈਜੀਡੈਂਟ ਵੀਜਾ ਸ਼ਾਮਿਲ ਹਨ।
ਇਮੀਗ੍ਰੇਸ਼ਨ ਦੇ ਇਸ ਫੈਸਲੇ ਨਾਲ ਪੀ ਆਰ ਫਾਈਲ ਲਾਉਣ ਵਾਲਿਆਂ ਨੂੰ ਕਾਫੀ ਲਾਹਾ ਮਿਲੇਗਾ, ਉਹ ਬਿਨ੍ਹਾਂ ਸਮਾਂ ਗੁਆਏ ਅਤੇ ਬਿਨ੍ਹਾਂ ਫੋਨ ਕੀਤੇ ਆਪਣੀਆਂ ਫਾਈਲਾਂ ਦੀ ਪ੍ਰੋਗਰੈਸ ਆਨਲਾਈਨ ਹੀ ਚੈੱਕ ਕਰ ਸਕਣਗੇ। –
- ਜੇ ਰੈਜੀਡੈਂਟ ਵੀਜਾ ਜਾਰੀ ਹੋਣ ਮੌਕੇ ਤੁਸੀਂ ਨਿਊਜ਼ੀਲੈਂਡ ਤੋਂ ਬਾਹਰ ਸੀ ਤਾਂ ਨਿਊਜ਼ੀਲੈਂਡ ਆਉਣ ਤੋਂ ਬਾਅਦ ਹੀ ਇਹ 2 ਸਾਲ ਦਾ ਸਮਾਂ ਸ਼ੁਰੂ ਹੋਏਗਾ।
- ਜੇ 2 ਸਾਲ ਦਾ ਸਮਾਂ ਪੂਰਾ ਹੋਣ ਤੋਂ ਪਹਿਲਾਂ ਪੀ ਆਰ ਦੀ ਫਾਈਲ ਲਾਈ ਤਾਂ ਉਹ ਰੱਦ ਕਰ ਦਿੱਤੀ ਜਾਏਗੀ।
- ਪੀ ਆਰ ਲਈ ਉਹ ਵਿਅਕਤੀ ਹੀ ਅਪਲਾਈ ਕਰ ਸਕਦਾ ਹੈ, ਜਿਸਨੂੰ ਨਿਊਜ਼ੀਲੈਂਡ ਵਿੱਚ ਰੈਜੀਡੈਂਟ ਵੀਜਾ ‘ਤੇ ਰਹਿੰਦਿਆਂ ਘੱਟੋ-ਘੱਟ 2 ਸਾਲ ਦਾ ਸਮਾਂ ਪੂਰਾ ਹੋ ਗਿਆ ਹੋਏਗਾ।