Paytm FASTag ਨੂੰ ਕਿਵੇਂ ਕਰੀਏ ਡਿਐਕਟੀਵੇਟ ਜਾਂ ਪੋਰਟ, ਜਾਣੋ ਸਟੈੱਪ ਬਾਈ ਸਟੈੱਪ ਪ੍ਰੋਸੈੱਸ
2016 ‘ਚ ਨੋਟਬੰਦੀ ਤੋਂ ਬਾਅਦ ਡਿਜੀਟਲ ਭੁਗਤਾਨਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਜਿਹੇ ‘ਚ ਜੇਕਰ ਗੱਲ ਕਰੀਏ ਤਾਂ Paytm ਨੇ ਆਨਲਾਈਨ ਪੇਮੈਂਟ ‘ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪੇਟੀਐਮ ਫਾਸਟੈਗ ਦੇਸ਼ ‘ਚ ਜ਼ਿਆਦਾਤਰ ਵਾਹਨਾਂ ‘ਚ ਲਗਾਇਆ ਗਿਆ ਹੈ।
ਭਾਰਤੀ ਰਿਜ਼ਰਵ ਬੈਂਕ (RBI) ਨੇ Paytm ਪੇਮੈਂਟਸ ਬੈਂਕ (PPBL) ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਅਜਿਹੇ ‘ਚ ਹੁਣ ਡਰਾਈਵਰਾਂ ਦੇ ਦਿਮਾਗ ‘ਚ ਸਵਾਲ ਇਹ ਹੈ ਕਿ ਪੇਟੀਐੱਮ ਫਾਸਟੈਗ ਨੂੰ ਡਿਐਕਟੀਵੇਟ ਜਾਂ ਪੋਰਟ ਕਿਵੇਂ ਕੀਤਾ ਜਾਵੇ। ਆਓ ਜਾਣਦੇ ਹਾਂ ਕਿ ਤੁਸੀਂ ਪੇਟੀਐਮ ਫਾਸਟੈਗ ਨੂੰ ਪੋਰਟ ਜਾਂ ਡੀਐਕਟੀਵੇਟ ਕਰਨ ਦਾ ਕੀ ਪ੍ਰੋਸੈੱਸ ਹੈ ?
ਕਿਵੇਂ ਡੀਐਕਟੀਵੇਟ ਕਰੀਏ ਫਾਸਟੈਗ
- ਤੁਹਾਨੂੰ ਫਾਸਟੈਗ ਪੇਟੀਐਮ ਪੋਰਟਲ ‘ਤੇ ਲੌਗਇਨ ਕਰਨਾ ਹੋਵੇਗਾ। ਲੌਗਇਨ ਕਰਨ ਲਈ ਤੁਹਾਨੂੰ ਯੂਜ਼ਰ ਆਈਡੀ, ਵਾਲੇਟ ਆਈਡੀ ਤੇ ਪਾਸਵਰਡ ਦਰਜ ਕਰਨਾ ਪਵੇਗਾ।
- ਹੁਣ ਫਾਸਟੈਗ ਨੰਬਰ ਤੇ ਮੋਬਾਈਲ ਨੰਬਰ ਪਾ ਕੇ ਵੈਰੀਫਿਕੇਸ਼ਨ ਪ੍ਰਕਿਰਿਆ ਪੂਰੀ ਕਰੋ। ਇਸ ਤੋਂ ਇਲਾਵਾ ਤੁਹਾਨੂੰ ਹੋਰ ਜਾਣਕਾਰੀ ਵੀ ਦਰਜ ਕਰਨੀ ਪਵੇਗੀ।
- ਹੁਣ ਪੋਰਟਲ ਪੇਜ ਨੂੰ ਹੇਠਾਂ ਸਕ੍ਰੋਲ ਕਰੋ ਤੇ Help and Support ਵਿਕਲਪ ਨੂੰ ਚੁਣੋ।ਇਸ ਤੋਂ ਬਾਅਦ ਗੈਰ-ਆਰਡਰ ਸੰਬੰਧੀ ਸਵਾਲਾਂ ਲਈ ਮਦਦ ਦੀ ਲੋੜ ਹੈ? ‘ਤੇ ਕਲਿੱਕ ਕਰੋ।ਹੁਣ ਫਾਸਟੈਗ ਪ੍ਰੋਫਾਈਲ ਨੂੰ ਅਪਡੇਟ ਕਰਨ ਲਈ ਸਵਾਲਾਂ ਦੀ ਚੋਣ ਕਰੋ।ਇੱਥੇ ਤੁਸੀਂ Want to Close My Fastag ਦਾ ਵਿਕਲਪ ਚੁਣੋ ਅਤੇ ਅਗਲੇ ਕਦਮਾਂ ਦੀ ਪਾਲਣਾ ਕਰੋ।
- ਕਿਰਪਾ ਕਰਕੇ ਧਿਆਨ ਦਿਓ ਕਿ ਇਕ ਵਾਰ ਜਦੋਂ ਤੁਹਾਡਾ ਫਾਸਟੈਗ ਬੰਦ ਹੋ ਜਾਂਦਾ ਹੈ ਤਾਂ ਤੁਸੀਂ ਇਸਨੂੰ ਦੁਬਾਰਾ ਐਕਟੀਵੇਟ ਨਹੀਂ ਕਰ ਸਕਦੇ ਹੋ
- ਫਾਸਟੈਗ ਨੂੰ ਪੋਰਟ ਕਿਵੇਂ ਕਰੀਏ
- ਪੇਟੀਐਮ ਤੋਂ ਫਾਸਟੈਗ ਨੂੰ ਪੋਰਟ ਕਰਨ ਲਈ ਤੁਹਾਨੂੰ ਆਪਣੇ ਬੈਂਕ ਦੇ ਕਸਟਮਰ ਕੇਅਰ ਨੂੰ ਕਾਲ ਕਰੋ।
- ਇਸ ‘ਚ ਤੁਹਾਨੂੰ ਫਾਸਟੈਗ ‘ਤੇ ਟਰਾਂਸਫਰ ਲਈ ਰਿਕਵੈਸਟ ਦੇਣੀ ਹੈ।
- ਹੁਣ ਤੁਸੀਂ ਕਸਟਮਰ ਕੇਅਰ ਅਫਸਰ ਨੂੰ ਦੱਸੋ ਕਿ ਤੁਸੀਂ ਫਾਸਟੈਗ ਬਦਲਣਾ ਚਾਹੁੰਦੇ ਹੋ।
- ਇਸ ਤੋਂ ਬਾਅਦ ਅਧਿਕਾਰੀ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ।
- ਅਖੀਰ ‘ਚ ਅਧਿਕਾਰੀ ਤੁਹਾਡੇ ਫਾਸਟੈਗ ਨੂੰ ਪੋਰਟ ਕਰਨਗੇ।
- RBI ਦੇ ਨੋਟਿਸ ਦੇ ਮੁਤਾਬਕ Paytm ਯੂਜ਼ਰਜ਼ ਦੇ ਸੇਵਿੰਗ ਖਾਤਿਆਂ, ਵਾਲਿਟ, ਫਾਸਟੈਗ ਤੇ NCMC ਖਾਤਿਆਂ ‘ਤੇ ਕੋਈ ਅਸਰ ਨਹੀਂ ਪਵੇਗਾ।