OpenAI ‘ਚ Sam Altman ਦੀ ਹੋਈ ਵਾਪਸੀ, ਦੁਬਾਰਾ ਬਣੇ ਕੰਪਨੀ ਦੇ ਸੀਈਓ

penAI ਨੇ ਸੈਮ ਓਲਟਮੈਨ ਦੇ ਸਬੰਧ ਵਿੱਚ ਇੱਕ ਨਵਾਂ ਅਪਡੇਟ ਸਾਂਝਾ ਕੀਤਾ ਹੈ। ਕੰਪਨੀ ਨੇ ਆਪਣੇ ਅਧਿਕਾਰਤ ਐਕਸ ਹੈਂਡਲ ਤੋਂ ਤਾਜ਼ਾ ਪੋਸਟ ਦੇ ਨਾਲ ਓਲਟਮੈਨ ਦੀ ਕੰਪਨੀ ਵਿੱਚ ਵਾਪਸੀ ਦੀ ਖਬਰ ਦਿੱਤੀ ਹੈ। ਐਕਸ ਹੈਂਡਲ ‘ਤੇ ਜਾਰੀ ਇਸ ਅਪਡੇਟ ‘ਚ ਕੰਪਨੀ ਨੇ ਜਾਣਕਾਰੀ ਦਿੱਤੀ ਹੈ ਕਿ ਓਲਟਮੈਨ ਨੇ ਸੀਈਓ ਦੇ ਰੂਪ ‘ਚ ਵਾਪਸੀ ਕੀਤੀ ਹੈ।

ਨਵੇਂ ਬੋਰਡ ਮੈਂਬਰਾਂ ਨਾਲ ਸੈਮ ਦੀ ਐਂਟਰੀ

ਓਪਨਏਆਈ ਨੇ ਇਸ ਪੋਸਟ ਵਿੱਚ ਜਾਣਕਾਰੀ ਦਿੱਤੀ ਹੈ ਕਿ ਨਵੇਂ ਬੋਰਡ ਦੇ ਨਾਲ, ਸੈਮ ਓਲਟਮੈਨ ਕੰਪਨੀ ਵਿੱਚ ਸੀਈਓ ਦੇ ਅਹੁਦੇ ‘ਤੇ ਵਾਪਸ ਆ ਰਹੇ ਹਨ। ਬੋਰਡ ਦੇ ਨਵੇਂ ਮੈਂਬਰਾਂ ਵਿੱਚ ਬ੍ਰੇਟ ਟੇਲਰ (ਚੇਅਰ), ਲੈਰੀ ਸਮਰਸ ਅਤੇ ਐਡਮ ਡੀ ਐਂਜੇਲੋ ਸ਼ਾਮਲ ਹਨ।

Leave a Reply

Your email address will not be published. Required fields are marked *