Munawar Faruqui ਨੂੰ ਪੁਲਿਸ ਨੇ ਅੱਧੀ ਰਾਤ ਨੂੰ ਕੀਤਾ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ
ਮਸ਼ਹੂਰ ਕਾਮੇਡੀਅਨ ਅਤੇ ਬਿੱਗ ਬੌਸ ਅਤੇ ਲਾਕਅੱਪ ਵਰਗੇ ਮਸ਼ਹੂਰ ਰਿਐਲਿਟੀ ਸ਼ੋਅ ਦੇ ਜੇਤੂ ਮੁਨੱਵਰ ਫਾਰੂਕੀ ਨੂੰ ਮੰਗਲਵਾਰ ਦੇਰ ਰਾਤ ਮੁੰਬਈ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਦਰਅਸਲ, ਪੁਲਿਸ ਨੇ ਇੱਥੋਂ ਦੇ ਫੋਰਟ ਇਲਾਕੇ ਵਿੱਚ ਇੱਕ ਹੁੱਕਾ ਪਾਰਲਰ ‘ਤੇ ਛਾਪਾ ਮਾਰਿਆ ਸੀ। ਇਸ ਛਾਪੇਮਾਰੀ ਦੌਰਾਨ ਪੁਲੀਸ ਨੇ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿੱਚ ਮੁਨੱਵਰ ਫਾਰੂਕੀ ਵੀ ਸ਼ਾਮਲ ਸੀ। ਹਾਲਾਂਕਿ ਇਹ ਜ਼ਮਾਨਤਯੋਗ ਅਪਰਾਧ ਸੀ ਪਰ ਪੁਲਿਸ ਨੇ ਮੁਨੱਵਰ ਫਾਰੂਕੀ ਨੂੰ ਪੁੱਛਗਿੱਛ ਤੋਂ ਬਾਅਦ ਨੋਟਿਸ ਦੇ ਕੇ ਰਿਹਾਅ ਕਰ ਦਿੱਤਾ। ਫਿਲਹਾਲ ਮੁੰਬਈ ਪੁਲਿਸ ਪੂਰੇ ਮਾਮਲੇ ਦੀ ਜਾਂਚ ‘ਚ ਰੁੱਝੀ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੁੰਬਈ ਪੁਲਿਸ ਦੀ ਸਮਾਜ ਸੇਵਾ ਸ਼ਾਖਾ ਨੇ ਮੁੰਬਈ ਦੇ ਫੋਰਟ ਇਲਾਕੇ ‘ਚ ਸਥਿਤ ਸਬਲਾਨ ਹੁੱਕਾ ਬਾਰ ‘ਤੇ ਛਾਪੇਮਾਰੀ ਦੌਰਾਨ ਮੌਕੇ ਤੋਂ 14 ਲੋਕਾਂ ਨੂੰ ਹਿਰਾਸਤ ‘ਚ ਲਿਆ ਸੀ। ਹੁੱਕੇ ਦੇ ਨਾਂ ’ਤੇ ਤੰਬਾਕੂ ਦੀ ਵਰਤੋਂ ਹੋਣ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਇਸ ਬਾਰ ’ਤੇ ਛਾਪਾ ਮਾਰਿਆ ਸੀ। ਉਥੇ ਮੌਜੂਦ ਚੀਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਫਾਰੂਕੀ ਸਮੇਤ 14 ਲੋਕਾਂ ਨੂੰ ਹਿਰਾਸਤ ‘ਚ ਲਿਆ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ‘ਚ ਜੁਟੀ ਹੈ।