Israel-Hamas War: 33 ਫਲਸਤੀਨੀ ਕੈਦੀਆਂ ਨੂੰ ਇਜਰਾਈਲ ਨੇ ਕੀਤਾ ਰਿਹਾਅ, 50 ਹੋਰ ਨੂੰ ਛੱਡਣ ਦੀ ਦਿੱਤੀ ਮਨਜ਼ੂਰੀ
ਇਜਰਾਈਲ ਅਤੇ ਹਮਾਸ ਵਿਚਕਾਰ ਇਕ ਸਮਝੌਤੇ ਤਹਿਤ ਜੰਗਬੰਦੀ ਲੱਗੀ ਹੋਈ ਹੈ। ਉੱਥੇ, ਹਮਾਸ ਇਯ ਸਮਝੌਤੇ ਤਹਿਤ ਬਣਾਏ ਗਏ ਬੰਧਕਾਂ ਨੂੰ ਰਿਹਾਅ ਕਰ ਰਿਹਾ ਹੈ, ਜਦੋਂਕਿ ਇਜਰਾਈਲ ਵੀ ਆਪਣੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਛੱਡ ਰਿਹਾ ਹੈ। ਇਸ ਦੌਰਾਨ, ਇਜਰਾਈਲ ਨੇ ਹਮਾਸ ਵੱਲੋਂ ਸੋਮਵਾਰ ਨੂੰ 11 ਬੰਧਕਾਂ ਦੀ ਰਿਹਾਈ ਬਦਲੇ 33 ਕੈਦੀਆਂ ਨੂੰ ਮੰਗਲਵਾਰ ਸਵੇਰੇ ਰਿਹਾਅ ਕਰ ਦਿੱਤਾ, ਜਿਸ ਤੋਂ ਬਾਅਦ ਜੰਗਬੰਦੀ ਦੌਰਾਨ ਰਿਹਾਅ ਹੋਏ ਫਲਸਤੀਨੀ ਕੈਦੀਆਂ ਦੀ ਗਿਣਤੀ 150 ਹੋ ਗਈ ਹੈ।
50 ਹੋਰ ਮਹਿਲਾ ਕੈਦੀਆਂ ਨੂੰ ਰਿਹਾਅ ਕਰੇਗਾ ਇਜਰਾਈਲ
ਉੱਥੇ, ਇਜਰਾਇਲੀ ਸਰਕਾਰ ਨੇ ਸਮਝੌਤੇ ਤਹਿਤ ਉਸ ਸੂਚੀ ਨੂੰਵੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ 50 ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਜਾਣਾ ਹੈ। ਇਜਰਾਇਲੀ ਪੀਐੱਮ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਨੇ ਵਾਧੂ ਇਜਿਰਾਇਲੀ ਬੰਧਕਾਂ ਦੀ ਰਿਹਾਈ ਲਈ 50 ਮਹਿਲਾ ਕੈਦੀਆਂ ਦੀ ਸੂਚੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟਾਈਮਜ਼ ਆਫ਼ ਇਜਰਾਈਲ ਦੀ ਰਿਪੋਰਟ ਅਨੁਸਾਰ, ਸਰਕਾਰ ਨੇ 20 ਹੋਰ ਇਜਰਾਇਲੀਆਂ ਦੀ ਰਿਹਾਈ ਨਿਸ਼ਚਿਤ ਕਰਨ ਲਈ ਇਹ ਮਨਜ਼ੂਰੀ ਦਿੱਤੀ ਹੈ।
ਰੋਜ਼ਾਨਾ 10 ਬੰਧਕਾਂ ਨੂੰ ਰਿਹਾਅ ਕਰੇਗਾ ਹਮਾਸ
ਯਾਦ ਰਹੇ ਕਿ ਗਾਜ਼ਾ ਪੱਟੀ ਵਿੱਚ ਜੰਗਬੰਦੀ ਦੋ ਦਿਨ ਲਈ ਹੋਰ ਵਧ ਗਈ ਹੈ। ਹੁਣ ਇਹ ਬੁੱਧਵਾਰ ਤੱਕ ਲਾਗੂ ਰਹੇਗਾ। ਜੰਗਬੰਦੀ ਲਈ ਹੋਏ ਸਮਝੌਤੇ ਤਹਿਤ ਹਮਾਸ ਪ੍ਰਤੀ ਦਿਨ ਲਗਪਗ 10 ਇਜਰਾਇਲੀ ਬੰਧਕਾਂ ਨੂੰ ਰਿਹਾਅ ਕਰੇਗਾ।
11 ਬੰਧਕ ਪਹੁੰਚੇ ਇਜਰਾਈਲ
ਇੱਧਰ, ਇਜਰਾਇਲੀ ਫ਼ੌਜ ਨੇ ਕਿਹਾ ਕਿ ਸੋਮਵਾਰ ਨੂੰ ਗਾਜ਼ਾ ਤੋਂ ਰਿਹਾਅ ਕੀਤੇ ਗਏ 11 ਬੰਧਕ ਵਾਪਸ ਇਜਰਾਈਲ ਪਹੁੰਚ ਗਏ ਹਨ। ਆਈਡੀਐੱਫ ਨੇ ਆਪਣੇ ਇਕ ਬਿਆਨ ਵਿੱਚ ਕਿਹਾ ਕਿ ਹਮਾਠ ਵੰਲੋ. ਰਿਹਾਅ ਕੀਤੇ ਗਏ ਸਾਰੇ ਬੰਧਕਾਂ ਦੀ ਆਪਣੇ ਪਰਿਵਾਰਾਂ ਨਾਲ ਮਿਲਣ ਤੋਂ ਪਹਿਲਾਂ ਮੈਡੀਕਲ ਜਾਂਚ ਕੀਤੀ ਜਾਵੇਗੀ। ਇਜਰਾਇਲੀ ਫ਼ੌਜ ਅਨੁਸਾਰ, ਰਿਹਾਅ ਹੋਏ ਸਾਰੇ ਨਾਗਰਿਕ ਜਦੋਂ ਤੱਕ ਆਪਣੇ ਪਰਿਵਾਰਾਂ ਨੂੰ ਨਹੀਂ ਮਿਲ ਜਾਂਦੇ ਉਦੋਂ ਤੱਕ ਉਨ੍ਹਾਂ ਦੇ ਨਾਲ ਆਈਡੀਐੱਫ ਅਤੇ ਆਈਐੱਸਏ ਬਲ ਰਹਿਣਗੇ।