IPLਦੇ ਓਪਨਿੰਗ ਮੁਕਾਬਲਿਆਂ ਦੇ ਕਿੰਗ ਹਨ ਸੰਜੂ ਸੈਮਸਨ, ਪਿਛਲੀਆਂ 5 ਪਾਰੀਆਂ ਤਾਂ ਬੇਹੱਦ ਸ਼ਾਨਦਾਰ ਰਹੀਆਂ ਨੇ
ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ‘ਚ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ਆਈ. ਪੀ. ਐੱਲ. ਦੇ ਆਪਣੇ ਸ਼ੁਰੂਆਤੀ ਮੈਚ ‘ਚ ਇਕ ਵਾਰ ਫਿਰ ਅਰਧ ਸੈਂਕੜਾ ਲਗਾਉਣ ‘ਚ ਕਾਮਯਾਬ ਰਹੇ। ਸੰਜੂ ਦੇ 11 ਸਾਲ ਲੰਬੇ IPL ਕਰੀਅਰ ‘ਚ ਜੇਕਰ ਅਸੀਂ ਪਿਛਲੀਆਂ 5 ਪਾਰੀਆਂ ‘ਤੇ ਨਜ਼ਰ ਮਾਰੀਏ ਤਾਂ ਉਹ ਸ਼ਾਨਦਾਰ ਰਹੀ ਹੈ। ਉਸ ਨੇ ਲਗਾਤਾਰ ਪੰਜ ਵਾਰ 50 ਤੋਂ ਵੱਧ ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਸੈਂਕੜਾ ਵੀ ਸ਼ਾਮਲ ਹੈ। ਐਤਵਾਰ ਨੂੰ ਵੀ ਸੈਮਸਨ ਨੇ ਲਖਨਊ ਸੁਪਰ ਜਾਇੰਟਸ ਦੇ ਖਿਲਾਫ ਪਹਿਲੇ ਮੈਚ ‘ਚ 82 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ 193 ਦੌੜਾਂ ਤੱਕ ਲੈ ਗਏ।
ਆਈਪੀਐਲ ਦੇ ਸ਼ੁਰੂਆਤੀ ਮੈਚਾਂ ਵਿੱਚ ਸੰਜੂ ਸੈਮਸਨ
ਸਾਲ 2013: ਬਨਾਮ ਪੰਜਾਬ ਕਿੰਗਜ਼ (24 ਦੌੜਾਂ, 23 ਗੇਂਦਾਂ)
ਸਾਲ 2014: ਬਨਾਮ ਸਨਰਾਈਜ਼ਰਜ਼ ਹੈਦਰਾਬਾਦ (3 ਦੌੜਾਂ, 9 ਗੇਂਦਾਂ)
ਸਾਲ 2015: ਬਨਾਮ ਪੰਜਾਬ ਕਿੰਗਜ਼ (5 ਦੌੜਾਂ, 6 ਗੇਂਦਾਂ)
ਸਾਲ 2016: ਬਨਾਮ ਕੋਲਕਾਤਾ ਨਾਈਟ ਰਾਈਡਰਜ਼ (15 ਦੌੜਾਂ, 13 ਗੇਂਦਾਂ)
ਸਾਲ 2017: ਬਨਾਮ ਰਾਇਲ ਚੈਲੰਜਰਜ਼ ਬੰਗਲੌਰ (13 ਦੌੜਾਂ, 12 ਗੇਂਦਾਂ)
ਸਾਲ 2018: ਬਨਾਮ ਸਨਰਾਈਜ਼ਰਜ਼ ਹੈਦਰਾਬਾਦ (49 ਦੌੜਾਂ, 42 ਗੇਂਦਾਂ)
ਸਾਲ 2019: ਬਨਾਮ ਪੰਜਾਬ ਕਿੰਗਜ਼ (30 ਦੌੜਾਂ, 25 ਗੇਂਦਾਂ)
ਸਾਲ 2020: ਬਨਾਮ ਚੇਨਈ ਸੁਪਰ ਕਿੰਗਜ਼ (74 ਦੌੜਾਂ, 32 ਗੇਂਦਾਂ)
ਸਾਲ 2021: ਬਨਾਮ ਪੰਜਾਬ ਕਿੰਗਜ਼ (119 ਦੌੜਾਂ, 63 ਗੇਂਦਾਂ)
ਸਾਲ 2022: ਬਨਾਮ ਸਨਰਾਈਜ਼ਰਜ਼ ਹੈਦਰਾਬਾਦ (55 ਦੌੜਾਂ, 27 ਗੇਂਦਾਂ)
ਸਾਲ 2023: ਬਨਾਮ ਸਨਰਾਈਜ਼ਰਜ਼ ਹੈਦਰਾਬਾਦ (55 ਦੌੜਾਂ, 32 ਗੇਂਦਾਂ)
ਸਾਲ 2024: ਬਨਾਮ ਲਖਨਊ ਸੁਪਰ ਜਾਇੰਟਸ (82 ਦੌੜਾਂ, 52 ਗੇਂਦਾਂ)
ਸਾਰੇ T20 ਵਿੱਚ ਰਾਇਲਜ਼ ਲਈ ਸਭ ਤੋਂ ਵੱਧ 50+ ਸਕੋਰ
23 ਜੋਸ ਬਟਲਰ (71 ਪਾਰੀਆਂ)
23 ਅਜਿੰਕਿਆ ਰਹਾਣੇ (99 ਪਾਰੀਆਂ)
23 ਸੰਜੂ ਸੈਮਸਨ (127 ਪਾਰੀਆਂ)
16 ਸ਼ੇਨ ਵਾਟਸਨ (81 ਪਾਰੀਆਂ)
ਰਾਜਸਥਾਨ ਲਈ ਸਭ ਤੋਂ ਵੱਧ 5 ਸੈਂਕੜੇ ਲਗਾਉਣ ਦਾ ਰਿਕਾਰਡ ਵੀ ਜੋਸ ਬਟਲਰ ਦੇ ਨਾਂ ਹੈ। ਸੈਮਸਨ ਨੇ ਵੀ 3 ਸੈਂਕੜੇ ਲਗਾਏ ਹਨ।
ਇਸ ਦੇ ਨਾਲ ਸੈਮਸਨ ਨੇ ਆਈ.ਪੀ.ਐੱਲ. ਦੀ ਆਰੇਂਜ ਕੈਪ ਹਾਸਲ ਕਰ ਲਈ ਹੈ। ਉਸ ਤੋਂ ਬਾਅਦ ਆਂਦਰੇ ਰਸੇਲ (64), ਸੈਮ ਕੁਰਾਨ (63), ਹੇਨਰਿਕ ਕਲਾਸੇਨ (63), ਫਿਲ ਸਾਲਟ (54) ਦਾ ਨਾਂ ਆਉਂਦਾ ਹੈ। ਸੰਜੂ ਨੇ IPL 2020 ਤੋਂ ਹੁਣ ਤੱਕ 99 ਛੱਕੇ ਲਗਾਏ ਹਨ, ਜੋ ਕਿ ਕਿਸੇ ਵੀ ਬੱਲੇਬਾਜ਼ ਤੋਂ ਵੱਧ ਹਨ। ਇੰਨਾ ਹੀ ਨਹੀਂ ਸੈਮਸਨ ਨੇ ਆਈ. ਪੀ. ਐੱਲ. ਦੀ ਕਿਸੇ ਪਾਰੀ ਵਿੱਚ 7ਵੀਂ ਵਾਰ 6 ਜਾਂ ਇਸ ਤੋਂ ਵੱਧ ਛੱਕੇ ਲਗਾਏ। ਫਿਲਹਾਲ ਇਸ ਸੂਚੀ ‘ਚ ਕ੍ਰਿਸ ਗੇਲ (22 ਵਾਰ) ਸਿਖਰ ‘ਤੇ ਹੈ।