Google Messages ‘ਚ ਮੈਸੇਜਿੰਗ ਦਾ ਬਦਲ ਜਾਵੇਗਾ ਸਟਾਈਲ, 1 ਬਿਲੀਅਨ ਯੂਜ਼ਰਜ਼ ਪੂਰੇ ਹੋਣ ’ਤੇ ਗੂਗਲ ਨੇ ਪੇਸ਼ ਕੀਤੇ 7 ਧਮਾਕੇਦਾਰ ਫੀਚਰਜ਼
ਜੇਕਰ ਤੁਸੀਂ ਗੂਗਲ ਮੈਸੇਜ ਦੀ ਵਰਤੋਂ ਕਰਦੇ ਹੋ ਤਾਂ ਇਹ ਨਵਾਂ ਅਪਡੇਟ ਤੁਹਾਡੇ ਦਿਲ ਨੂੰ ਖੁਸ਼ ਕਰ ਸਕਦਾ ਹੈ। ਹੁਣ ਤੁਸੀਂ Google Messages ਵਿੱਚ 7 ਨਵੇਂ ਫੀਚਰਜ਼ ਦੀ ਵਰਤੋਂ ਕਰਕੇ ਆਪਣੇ ਮੈਸੇਜਿੰਗ ਐਕਸਪੀਰੀਅਸ ਨੂੰ ਬਿਹਤਰ ਬਣਾ ਸਕਦੇ ਹੋ।
ਦਰਅਸਲ, ਜਦੋਂ ਗੂਗਲ ਮੈਸੇਜ ਦੇ 1 ਬਿਲੀਅਨ ਆਰਸੀਐਸ ਯੂਜ਼ਰਸ ਹਨ, ਤਾਂ ਕੰਪਨੀ ਨੇ ਨਵੇਂ ਫੀਚਰਸ ਨੂੰ ਪੇਸ਼ ਕੀਤਾ ਹੈ। ਆਓ ਜਲਦੀ ਹੀ ਇਨ੍ਹਾਂ 7 ਨਵੀਆਂ ਵਿਸ਼ੇਸ਼ਤਾਵਾਂ ‘ਤੇ ਇੱਕ ਨਜ਼ਰ ਮਾਰੀਏ-
Google Messages ’ਚ ਜੁੜੇ 7 ਨਵੇਂ ਫੀਚਰਜ਼
ਫੋਟੋਮੋਜੀ (Photomoji)
ਯੂਜ਼ਰਜ਼ ਨੂੰ ਗੂਗਲ ਮੈਸੇਜ ‘ਚ ਫੋਟੋਮੋਜੀ ਦੀ ਸਹੂਲਤ ਮਿਲ ਰਹੀ ਹੈ। ਇਸ ਫੀਚਰ ਨਾਲ ਯੂਜ਼ਰ ਕਿਸੇ ਵੀ ਫੋਟੋ ਨੂੰ ਇਮੋਜੀ ਵਾਂਗ ਰਿਐਕਸ਼ਨ ਕਰਨ ਲਈ ਵਰਤ ਸਕਦੇ ਹਨ।
ਸਕਰੀਨ ਇਫੈਕਟ (Screen Effects)
ਗੂਗਲ ਮੈਸੇਜ ਦੀ ਸਕਰੀਨ ਇਫੈਕਟ ਫੀਚਰ ਨਾਲ ਤੁਸੀਂ ਮੈਸੇਜ ਨੂੰ ਐਨੀਮੇਸ਼ਨ ਨਾਲ ਵਿਜ਼ੂਅਲ ਡਿਸਪਲੇਅ ‘ਚ ਬਦਲ ਸਕੋਗੇ। ਜਿਵੇਂ ਹੀ ਯੂਜ਼ਰ it’s snowing ਜਾਂ I love you ਵਰਗੇ ਸਫੇਸਿਫਿਕ ਮੈਸੇਜ ਭੇਜੇਗਾ, ਸਕਰੀਨ ‘ਤੇ ਦਿਲ ਤੇ ਬਰਫ਼ ਨੂੰ ਦੇਖਿਆ ਜਾ ਸਕੇਗਾ।
ਕਸਟਮ ਬਬਲ (Custom Bubbles)
ਗੂਗਲ ਮੈਸੇਜ ਦੇ ਇਸ ਫੀਚਰ ਨਾਲ ਯੂਜ਼ਰਜ਼ ਨੂੰ ਆਪਣੇ ਸੰਪਰਕਾਂ ਲਈ ਬੈਕਗ੍ਰਾਊਂਡ ਤੇ ਬਬਲ ਕਲਰ ਬਦਲਣ ਦੀ ਸਹੂਲਤ ਮਿਲੇਗੀ। ਯੂਜ਼ਰ ਹਰੇਕ ਕਨਟੈਕਟ ਲਈ ਵੱਖਰਾ ਰੰਗ ਚੁਣ ਸਕਦਾ ਹੈ।
ਰਿਐਕਸ਼ਨ ਇਫੈਕਟਜ਼ (Reaction Effects)
ਮੈਸੇਜਿੰਗ ਅਨੁਭਵ ਨੂੰ ਰਿਐਕਸ਼ਨ ਇਫੈਕਟਜ਼ ਨਾਲ ਸੁਧਾਰਿਆ ਜਾ ਸਕਦਾ ਹੈ। ਇਮੋਜੀ ਦੇ ਨਾਲ ਕਿਸੇ ਵੀ ਸੰਦੇਸ਼ ‘ਤੇ ਪ੍ਰਤੀਕਿਰਿਆ ਕਰਨ ‘ਤੇ ਤੁਸੀਂ ਮੈਸੇਜ ਦੇ ਬਬਲ ਦੇ ਨੇੜੇ ਐਨੀਮੇਸ਼ਨ ਦੇਖ ਸਕੋਗੇ।
ਐਨੀਮੇਟਡ ਇਮੋਜੀ (Animated Emoji)
ਹੁਣ ਤੁਸੀਂ ਗੂਗਲ ਮੈਸੇਜ ‘ਚ ਇਮੋਜੀ ‘ਚ ਐਨੀਮੇਸ਼ਨ ਦੇਖ ਸਕਦੇ ਹੋ। ਜਦੋਂ ਤੁਸੀਂ ਐਨੀਮੇਟਡ ਇਮੋਜੀ ਨਾਲ ਸ਼ਾਈਨਿੰਗ ਹਾਰਟ ਭੇਜਦੇ ਹੋ ਤਾਂ ਦਿਲ ਚਮਕਦਾ ਦਿਖਾਈ ਦੇਵੇਗਾ।
ਪ੍ਰੋਫਾਈਲਾਂ (Profiles)
ਗੂਗਲ ਮੈਸੇਜ ਦੇ ਪ੍ਰੋਫਾਈਲ ਫੀਚਰ ਨਾਲ ਯੂਜ਼ਰਜ਼ ਪ੍ਰੋਫਾਈਲ ਨਾਮ, ਤਸਵੀਰ ਤੇ ਫੋਨ ਨੰਬਰ ਦੇ ਸੰਬੰਧ ਵਿੱਚ ਪਰਸਨਲ ਸੈਟਿੰਗਾਂ ਕਰ ਸਕਣਗੇ।
ਵਾਇਸ ਮੂਡਸ (Voice Moods)
ਯੂਜ਼ਰਜ਼ ਨੂੰ ਹੁਣ ਗੂਗਲ ਮੈਸੇਜ ‘ਚ ਵਾਇਸ ਮੂਡ ਦੀ ਸੁਵਿਧਾ ਮਿਲ ਰਹੀ ਹੈ। ਇਸ ਫੀਚਰ ਨਾਲ 9 ਤਰ੍ਹਾਂ ਦੇ ਇਮੋਜੀ ਨਾਲ ਵਾਇਸ ਮੈਸੇਜ ਭੇਜੇ ਜਾ ਸਕਦੇ ਹਨ।
ਕਿਵੇਂ ਕਰੀਏ ਇਹਨਾਂ ਫੀਚਰ ਦੀ ਵਰਤੋਂ
ਗੂਗਲ ਮੈਸੇਜ ਦੇ ਇਹ ਸਾਰੇ ਫੀਚਰਜ਼ ਨੂੰ ਰੋਲ ਆਊਟ ਕਰ ਦਿੱਤਾ ਗਿਆ ਹੈ। ਫੀਚਰ ਦੀ ਵਰਤੋਂ ਕਰਨ ਲਈ ਐਪ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਜਾਂ ਅਪਡੇਟ ਕੀਤਾ ਜਾ ਸਕਦਾ ਹੈ।