FIVE EYES ਦੇਸ਼ਾਂ ਨਾਲ ਨਿਊਜ਼ੀਲੈਂਡ ਵਾਸੀਆਂ ਦੇ ਕ੍ਰਿਮਿਨਲ ਡਾਟਾ ਸਾਂਝਾ ਕਰਨ ਦੀ ਯੋਜਨਾ ਬਾਰੇ ਵਿਚਾਰ ਕਰ ਰਿਹਾ ਨਿਊਜ਼ੀਲੈਂਡ

ਨਿਊਜ਼ੀਲੈਂਡ ਆਪਣੇ ਨਾਗਰਿਕਾਂ ਦੇ ਕ੍ਰਿਮਿਨਲ ਰਿਕਾਰਡ ਨੂੰ ਪੰਜ ਆਖਾਂ ਗਠਜੋੜ ਦੇ ਸਾਥੀਆਂ—ਆਸਟ੍ਰੇਲੀਆ, ਕੈਨੇਡਾ, ਸੰਯੁਕਤ ਰਾਜ ਅਮਰੀਕਾ, ਅਤੇ ਯੂਨਾਈਟਡ ਕਿੰਗਡਮ ਦੇ ਨਾਲ ਸਾਂਝਾ ਕਰਨ ਦੀ ਯੋਜਨਾ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਇਹ ਸੰਵੇਦਨਸ਼ੀਲ ਮਸਲਾ ਮਾਈਗ੍ਰੇਸ਼ਨ 5 (ਐਮ 5) ਫ੍ਰੇਮਵਰਕ ਦੇ ਤਹਿਤ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਐਮ 5 ਦੇਸ਼ ਪਹਿਲਾਂ ਹੀ ਬਾਡਰ ਪੋਲਿਸੀ , ਪ੍ਰਵਾਸੀ ਡਾਟਾ ਸਾਂਝਾ ਕਰਨ ਅਤੇ ਟੈਕਨਾਲੋਜੀ ‘ਤੇ ਇੱਕ ਦੂਜੇ ਨਾਲ ਡਾਟਾ ਸਾਂਝਾ ਕਰ ਰਹੇ ਹਨ।

ਕ੍ਰਿਮਿਨਲ ਡਾਟਾਬੇਸ ਚੈਕਿੰਗ ਗਰੁੱਪ, ਜੋ ਇਸ ਪਹਿਲ ਦਾ ਮੁੱਖ ਹਿੱਸਾ ਹੈ, ਇਸ ਮਹੀਨੇ ਦੇ ਅੰਤ ਵਿੱਚ ਚ ਦੁਬਾਰਾ ਮੀਟਿੰਗ ਕਰਨਗੇ । ਇਸ ਤੋਂ ਪਹਿਲਾਂ ਗਰੁੱਪ ਨੇ ਪਿਛਲੇ ਸਾਲ ਅੱਠ ਵਰਚੁਅਲ ਮੀਟਿੰਗਾਂ ਅਤੇ ਇੱਕ ਸਮੀਖਿਆ ਮੁਲਾਕਾਤ ਵੀਲਿੰਗਟਨ ਵਿੱਚ ਕੀਤੀ ਸੀ। ਇਸ ਵੇਲੇ, ਨਿਊਜ਼ੀਲੈਂਡ ਐਮ 5 ਗਰੁੱਪ ਦਾ ਚੇਅਰਮੈਨ ਹੈ ਅਤੇ ਇਸ ਫ੍ਰੇਮਵਰਕ ਨੂੰ ਅੱਗੇ ਵਧਾਉਣ ਵਿੱਚ ਇੱਕ ਮੁੱਖ ਭੂਮਿਕਾ ਨਿਭਾ ਰਿਹਾ ਹੈ।

ਜਿਕਰਯੋਗ ਹੈ ਕਿ ਇਸ ਸਮੇਂ ਤੱਕ ਐਮ 5 ਦੇਸ਼ ਸਿਰਫ ਯਾਤਰਾ ਅਤੇ ਵੀਜ਼ਾ ਰਿਕਾਰਡ ਹੀ FIVE EYES ਨਾਲ ਸਾਂਝੇ ਕਰਦੇ ਹਨ, ਨਾਗਰਿਕਾਂ ਦੇ ਕ੍ਰਿਮਿਨਲ ਰਿਕਾਰਡ ਇਸ ਵੇਲੇ ਸਾਂਝੇ ਨਹੀਂ ਕੀਤੇ ਜਾਂ ਰਹੇ । ਪਰ, ਆਫੀਸ਼ੀਅਲ ਇਨਫੋਰਮੇਸ਼ਨ ਐਕਟ ਤਹਿਤ ਮਿਲੇ ਦਸਤਾਵੇਜ਼ ਦਰਸਾਉਂਦੇ ਹਨ ਕਿ ਐਮ 5 ਦੇਸ਼ ਪਹਿਲਾਂ ਹੀ ਤੀਜੇ ਦੇਸ਼ਾਂ ਦੇ ਨਾਗਰਿਕਾਂ ਬਾਰੇ ਡਾਟਾ ਸਾਂਝਾ ਕਰ ਰਹੇ ਹਨ। ਉਦਾਹਰਣ ਲਈ, ਜਦੋਂ ਕੋਈ ਗੈਰ-ਐਮ 5 ਨਾਗਰਿਕ ਦੇ ਫਿੰਗਰਪ੍ਰਿੰਟ ਮੌਜੂਦਾ ਰਿਕਾਰਡ ਨਾਲ ਮੇਲ ਖਾਂਦੇ ਹਨ, ਤਾਂ ਉਨ੍ਹਾਂ ਦੇ ਬਾਇਓਮੇਟ੍ਰਿਕ ਅਤੇ ਇਮੀਗ੍ਰੇਸ਼ਨ ਜਾਣਕਾਰੀ ਨੂੰ ਮੈਂਬਰ ਦੇਸ਼ਾਂ ਵਿੱਚ ਸਾਂਝਾ ਕੀਤਾ ਜਾਂਦਾ ਹੈ।

ਇਸਦਾ ਮਤਲਬ ਹੈ ਕਿ ਜੇਕਰ ਕੋਈ ਨਿਊਜ਼ੀਲੈਂਡ ਨਾਗਰਿਕ ਕੈਨੇਡਾ ਲਈ ਵੀਜ਼ਾ ਅਰਜ਼ੀ ਦਿੰਦਾ ਹੈ, ਤਾਂ ਕੈਨੇਡਾ ਅਧਿਕਾਰੀਆਂ ਨੂੰ ਆਸਟ੍ਰੇਲੀਆ, ਅਮਰੀਕਾ ਅਤੇ ਬ੍ਰਿਟੇਨ ਤੋਂ ਸੰਬੰਧਿਤ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ। ਇਹ ਵੀ ਮਹੱਤਵਪੂਰਨ ਹੈ ਕਿ ਨਿਊਜ਼ੀਲੈਂਡ ਦੀ ਆਪਣੀ ਜਾਣਕਾਰੀ ਕਿਸ ਨਾਲ ਸਾਂਝੀ ਕੀਤੀ ਜਾ ਰਹੀ ਹੈ, ਇਸ ਬਾਰੇ ਪੁੱਛਗਿੱਛ ਨਹੀਂ ਕਰਦਾ।

Leave a Reply

Your email address will not be published. Required fields are marked *