Electric Scooter ਤੋਂ ਮਿਲ ਰਹੇ ਹਨ ਇਹ ਸਿਗਨਲ ਤਾਂ ਤੁਰੰਤ ਬਦਲ ਦਿਉ Battery, ਨਹੀਂ ਤਾਂ ਹੋਵੇਗੀ ਦੁਰਘਟਨਾ
ਭਾਰਤ ‘ਚ ਹਰ ਮਹੀਨੇ ਵੱਡੀ ਗਿਣਤੀ ‘ਚ ਇਲੈਕਟ੍ਰਿਕ ਸਕੂਟਰ ਵੇਚੇ ਜਾਂਦੇ ਹਨ ਪਰ ਕੁਝ ਲੋਕ ਲਾਪਰਵਾਹ ਹੁੰਦੇ ਹਨ ਜਿਸ ਕਾਰਨ ਸਕੂਟਰ ਦੀ ਬੈਟਰੀ ਖਰਾਬ ਹੋ ਜਾਂਦੀ ਹੈ। ਇਸ ਖਬਰ ‘ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਜੇਕਰ ਤੁਹਾਡੇ ਸਕੂਟਰ ਤੋਂ ਕੁਝ ਖਾਸ ਸਿਗਨਲ ਮਿਲਦੇ ਹਨ ਤਾਂ ਇਸ ਦੀ ਬੈਟਰੀ ਨੂੰ ਤੁਰੰਤ ਬਦਲ ਲੈਣਾ ਚਾਹੀਦਾ ਹੈ।
ਆਮ ਨਾਲੋਂ ਵੱਖਰੀ ਆਵਾਜ਼ ਆਉਣੀ
ਜੇਕਰ ਤੁਹਾਡਾ ਇਲੈਕਟ੍ਰਿਕ ਸਕੂਟਰ ਗੱਡੀ ਚਲਾਉਂਦੇ ਸਮੇਂ ਆਮ ਨਾਲੋਂ ਵੱਖਰੀ ਆਵਾਜ਼ ਦਿੰਦਾ ਹੈ ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਸਕੂਟਰ ਦੀ ਬੈਟਰੀ ‘ਚ ਕੋਈ ਸਮੱਸਿਆ ਹੈ। ਕਈ ਵਾਰ ਅੰਦਰੂਨੀ ਸ਼ਾਰਟ ਸਰਕਟ ਦਾ ਖ਼ਤਰਾ ਹੁੰਦਾ ਹੈ ਤੇ ਕਈ ਵਾਰ ਜਦੋਂ ਬੈਟਰੀ ਜ਼ਿਆਦਾ ਗਰਮ ਹੋ ਜਾਂਦੀ ਹੈ ਤਾਂ ਆਮ ਨਾਲੋਂ ਵੱਖਰੀ ਆਵਾਜ਼ ਆਉਂਦੀ ਹੈ।
ਸਟਾਰਟ ਹੋਣ ‘ਚ ਪਰੇਸ਼ਾਨੀ ਆਉਣੀ
ਜੇਕਰ ਇਲੈਕਟ੍ਰਿਕ ਸਕੂਟਰ ਨੂੰ ਸਟਾਰਟ ਕਰਨ ‘ਚ ਮੁਸ਼ਕਲ ਆ ਰਹੀ ਹੈ ਜਾਂ ਸਟਾਰਟ ਹੋਣ ‘ਚ ਬਹੁਤ ਜ਼ਿਆਦਾ ਸਮਾਂ ਲੱਗ ਰਿਹਾ ਹੈ ਤਾਂ ਸਕੂਟਰ ਦੀ ਬੈਟਰੀ ‘ਚ ਕੁਝ ਸਮੱਸਿਆ ਹੋਣ ਦੀ ਪੂਰੀ ਸੰਭਾਵਨਾ ਹੈ। ਖ਼ਤਮ ਹੋ ਰਹੀ ਬੈਟਰੀ ਕਾਰਨ ਸਕੂਟਰ ਨੂੰ ਬਿਜਲੀ ਸਪਲਾਈ ਲੈਣ ‘ਚ ਮੁਸ਼ਕਲ ਆਉਂਦੀ ਹੈ।
ਬੈਟਰੀ ਲੀਕ ਹੋਣੀ
ਕਈ ਵਾਰ ਜਦੋਂ ਸਕੂਟਰ ਦੀ ਬੈਟਰੀ ਖਰਾਬ ਹੋ ਜਾਂਦੀ ਹੈ ਤਾਂ ਇਹ ਜਾਂ ਤਾਂ ਫੁੱਲ ਜਾਂਦੀ ਹੈ ਜਾਂ ਲੀਕ ਹੋਣ ਲੱਗਦੀ ਹੈ। ਦੋਵਾਂ ਸਥਿਤੀਆਂ ‘ਚ ਸਕੂਟਰ ਤੇ ਯਾਤਰੀ ਦੀ ਸੁਰੱਖਿਆ ਲਈ ਜੋਖ਼ਮ ਵਧ ਜਾਂਦਾ ਹੈ। ਕਿਉਂਕਿ ਅਜਿਹੀ ਸਥਿਤੀ ‘ਚ ਬੈਟਰੀ ਫਟਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਅਜਿਹਾ ਹੋਣ ‘ਤੇ ਗੰਭੀਰ ਸੱਟ ਵੀ ਲੱਗ ਸਕਦੀ ਹੈ।
ਲਾਈਟ ਦੀ ਰੋਸ਼ਨੀ ਘੱਟ ਹੋਣਾ
ਜੇਕਰ ਸਕੂਟਰ ਚਲਾਉਂਦੇ ਸਮੇਂ ਲਾਈਟਸ ਦੀ ਰੋਸ਼ਨੀ ਕਾਫੀ ਘੱਟ ਜਾਂਦੀ ਹੈ। ਇਸ ਦੇ ਨਾਲ ਹੀ ਬੈਟਰੀ ਸਮਰੱਥਾ ਮੁਤਾਬਕ ਚਾਰਜ ਨਹੀਂ ਹੁੰਦੀ ਹੈ ਤਾਂ ਵੀ ਇਹ ਇਕ ਸੰਕੇਤ ਹੁੰਦਾ ਹੈ ਕਿ ਬੈਟਰੀ ਦੀ ਉਮਰ ਕਾਫ਼ੀ ਤੇਜ਼ੀ ਨਾਲ ਖਤਮ ਹੋ ਸਕਦੀ ਹੈ। ਜੇਕਰ ਤੁਹਾਡਾ ਇਲੈਕਟ੍ਰਿਕ ਸਕੂਟਰ ਉਪਰੋਕਤ ਸੰਕੇਤਾਂ ‘ਚੋਂ ਕੋਈ ਵੀ ਦੇ ਰਿਹਾ ਹੈ ਤਾਂ ਇੱਕੋ ਇੱਕ ਵਿਕਲਪ ਬੈਟਰੀ ਨੂੰ ਬਦਲਣਾ ਹੁੰਦਾ ਹੈ।