Apple Vision Pro ਲਈ ਖ਼ਤਮ ਹੋਣ ਜਾ ਰਿਹਾ ਇੰਤਜ਼ਾਰ, 2 ਫਰਵਰੀ ਤੋਂ ਹੋਵੇਗੀ ਖਰੀਦਦਾਰੀ ਲਈ ਪੇਸ਼
ਐਪਲ ਨੇ ਐਪਲ ਵਿਜ਼ਨ ਪ੍ਰੋ ਹੈਡਸੈੱਟ ਨੂੰ ਲੈ ਕੇ ਨਵਾਂ ਅਪਡੇਟ ਜਾਰੀ ਕੀਤਾ ਹੈ। Apple Vision Pro ਦੀ ਪ੍ਰੀ-ਬੁਕਿੰਗ ਤੇ ਪਹਿਲੀ ਸੇਲ ਸਬੰਧੀ ਜਾਣਕਾਰੀ ਆ ਗਈ ਹੈ। ਹੈੱਡਸੈੱਟ ਤੋਂ ਇਲਾਵਾ ਕੰਪਨੀ ਨੇ ਅਸੈਸਰੀਜ਼ ਤੇ ਪ੍ਰਿਸਕ੍ਰਿਪਸ਼ਨ ਲੈਂਸ ਬਾਰੇ ਵੀ ਜਾਣਕਾਰੀ ਦਿੱਤੀ ਹੈ।
ਕਦੋਂ ਸ਼ੁਰੂ ਹੋਵੇਗੀ ਪ੍ਰੀ-ਬੁਕਿੰਗ ?
ਤਾਜ਼ਾ ਅਪਡੇਟ ਅਨੁਸਾਰ ਐਪਲ ਵਿਜ਼ਨ ਪ੍ਰੋ ਹੈੱਡਸੈੱਟ 2 ਫਰਵਰੀ ਨੂੰ ਅਮਰੀਕਾ ‘ਚ ਖਰੀਦ ਲਈ ਉਪਲਬਧ ਹੋਣ ਜਾ ਰਿਹਾ ਹੈ। ਇਸ ਹੈੱਡਸੈੱਟ ਦੇ ਪ੍ਰੀ-ਆਰਡਰ 19 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੇ ਹਨ।
ਵਿਜ਼ਨ ਪ੍ਰੋ ਹੈੱਡਸੈੱਟ ਦੀ ਕੀਮਤ
ਵਿਜ਼ਨ ਪ੍ਰੋ ਹੈੱਡਸੈੱਟ ਦੀ ਕੀਮਤ ਦੀ ਗੱਲ ਕਰੀਏ ਤਾਂ ਐਪਲ ਇਸ ਡਿਵਾਈਸ ਨੂੰ 3,499 ਡਾਲਰ ‘ਚ ਲਾਂਚ ਕਰਨ ਜਾ ਰਿਹਾ ਹੈ। ਹੈੱਡਸੈੱਟ ‘ਚ ਦੋ 4K ਡਿਸਪਲੇ ਦਿੱਤੇ ਗਏ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਡਿਵਾਈਸ ਯੂਜ਼ਰਜ਼ ਲਈ ਯੂਜ਼ਰ ਫ੍ਰੈਂਡਲੀ ਡਾਇਲ ਦੇ ਨਾਲ ਆ ਰਹੀ ਹੈ। ਹੈੱਡਸੈੱਟ ਦੇ ਨਾਲ ਯੂਜ਼ਰ ਨੂੰ AR ਤੇ VR ਵਿਚਕਾਰ ਸਵਿਚ ਕਰਨ ‘ਚ ਆਸਾਨੀ ਰਹੇਗੀ।
ਵਿਜ਼ਨ ਪ੍ਰੋ ਹੈੱਡਸੈੱਟ ਨੂੰ ਡਿਊਲ ਚਿੱਪ ਸੈਟਅਪ ਨਾਲ ਲਿਆਂਦਾ ਜਾ ਰਿਹਾ ਹੈ। M2 ਚਿੱਪ ਤੋਂ ਇਲਾਵਾ ਡਿਵਾਈਸ ‘ਚ ਨਵੀਂ R1 ਚਿੱਪ ਜੋੜੀ ਗਈ ਹੈ।
ਪ੍ਰਿਸਕ੍ਰਿਪਸ਼ਨ ਲੈਂਸ ਦੀ ਇੰਨੀ ਹੋਵੇਗੀ ਕੀਮਤ
ਵਿਜ਼ਨ ਪ੍ਰੋ ਹੈੱਡਸੈੱਟ ਦਾ ਬੇਸ ਮਾਡਲ 256GB ਸਟੋਰੇਜ ਨਾਲ ਲਿਆਂਦਾ ਜਾ ਰਿਹਾ ਹੈ। ਇਸ ਡਿਵਾਈਸ ਨੂੰSolo Knit Band, Dual Loop Band, light seal (two cushions), Apple Vision Pro cover, polishing cloth, battery, USB-C charging cable ਤੇ USB-C Power adapter ਨਾਲ ਲਿਆਂਦਾ ਜਾ ਰਿਹਾ ਹੈ।
ਇਸ ਤੋਂ ਇਲਾਵਾ, ਐਪਲ ਨੇ ਹੈੱਡਸੈੱਟ ਦੇ ਨਾਲ Zeiss ਨੁਸਖ਼ੇ ਵਾਲੇ ਲੈਂਸਾਂ ਦੀ ਕੀਮਤ ਦਾ ਵੀ ਖੁਲਾਸਾ ਕੀਤਾ। ਨੁਸਖ਼ੇ ਵਾਲੇ ਲੈਂਸਾਂ ਦੀ ਕੀਮਤ $149 (ਲਗਪਗ 12,386 ਰੁਪਏ) ਹੋਵੇਗੀ।