Animal Worldwide Collection : ‘ਐਨੀਮਲ’ 600 ਕਰੋੜ ਦੇ ਕਲੱਬ ‘ਚ ਸ਼ਾਮਲ, ਦੁਨੀਆ ਭਰ ‘ਚ ਤੋੜੇ ਇਨ੍ਹਾਂ ਫਿਲਮਾਂ ਦੇ ਰਿਕਾਰਡ

ਰਣਬੀਰ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਡਾਨਾ ਸਟਾਰਰ ਫਿਲਮ ‘ਐਨੀਮਲ’ ਨੇ 90 ਕਰੋੜ ਰੁਪਏ ਤੋਂ ਵੱਧ ਦੀ ਦੁਨੀਆ ਭਰ ਵਿੱਚ ਓਪਨਿੰਗ ਦੇ ਨਾਲ ਇੱਕ ਸ਼ਾਨਦਾਰ ਰਿਕਾਰਡ ਬਣਾਇਆ ਹੈ। ਫਿਲਮ ਨੇ ਪਹਿਲੇ ਹਫਤੇ 563.3 ਕਰੋੜ ਦਾ ਸ਼ਾਨਦਾਰ ਕਾਰੋਬਾਰ ਕਰਕੇ ਬਾਕਸ ਆਫਿਸ ਨੂੰ ਹਿਲਾ ਦਿੱਤਾ ਹੈ। ਪਰ ‘ਐਨੀਮਲ’ ਦੀ ਰਫ਼ਤਾਰ ਇੱਥੇ ਹੀ ਖ਼ਤਮ ਨਹੀਂ ਹੁੰਦੀ। ਫਿਲਮ ਨੇ ਦੂਜੇ ਹਫਤੇ ਦੀ ਸ਼ੁਰੂਆਤ ਵੀ ਜ਼ੋਰਦਾਰ ਕਾਰੋਬਾਰ ਨਾਲ ਕੀਤੀ ਹੈ।

ਐਨੀਮਲ’ ਨੇ ਤੋੜਿਆ ਇਕ ਹੋਰ ਰਿਕਾਰਡ

ਸੰਦੀਪ ਰੈਡੀ ਵਾਂਗਾ ਦੇ ਨਿਰਦੇਸ਼ਨ ‘ਚ ਬਣੀ ‘ਐਨੀਮਲ’ ਰਿਲੀਜ਼ ਦੇ ਦਿਨ ਤੋਂ ਹੀ ਸੁਰਖੀਆਂ ‘ਚ ਹੈ। ਫਿਲਮ ਆਪਣੇ ਸੀਨਜ਼ ਅਤੇ ਡਾਇਲਾਗਸ ਕਾਰਨ ਲਾਈਮਲਾਈਟ ‘ਚ ਬਣੀ ਹੋਈ ਹੈ। ‘ਐਨੀਮਲ’ ਨੇ ਬਾਕਸ ਆਫਿਸ ‘ਤੇ ਸਕਾਰਾਤਮਕ ਤੇ ਨਕਾਰਾਤਮਕ ਦੋਹਾਂ ਤਰ੍ਹਾਂ ਦੀ ਆਲੋਚਨਾ ਨਾਲ ਸ਼ੁਰੂਆਤ ਕੀਤੀ। ਫਿਲਮ ਨੂੰ ਔਰਤਾਂ ਵਿਰੋਧੀ ਤੇ ਹਿੰਸਾ ਨਾਲ ਭਰਪੂਰ ਦੱਸਿਆ ਗਿਆ ਹੈ। ਪਰ ਸਾਰੀਆਂ ਆਲੋਚਨਾਵਾਂ ਨੂੰ ਪਾਰ ਕਰਦੇ ਹੋਏ ਇਹ ਫਿਲਮ ਇਕ ਤੋਂ ਬਾਅਦ ਇਕ ਬਾਕਸ ਆਫਿਸ ਰਿਕਾਰਡ ਤੋੜ ਰਹੀ ਹੈ। ਫਿਲਮ ਨੇ ਹੁਣ ਵਿਸ਼ਵਵਿਆਪੀ ਕਲੈਕਸ਼ਨ ਦੇ ਨਾਲ ‘ਸੰਜੂ’ ਦਾ ਰਿਕਾਰਡ ਤੋੜ ਦਿੱਤਾ ਹੈ।

ਦੁਨੀਆ ਭਰ ‘ਚ ‘ਐਨੀਮਲ’ ਦੀ ਤਾਬੜਤੋੜ ਕਮਾਈ

ਐਨੀਮਲ ਮੂਵੀ ਨੇ 8ਵੇਂ ਦਿਨ ਦੁਨੀਆ ਭਰ ਵਿੱਚ 600 ਕਰੋੜ ਰੁਪਏ ਦਾ ਅੰਕੜਾ ਸਫਲਤਾਪੂਰਵਕ ਪਾਰ ਕਰ ਲਿਆ ਹੈ। ਫਿਲਮ ਦੀ ਕੁੱਲ ਦੁਨੀਆ ਭਰ ਦੇ ਬਾਕਸ ਆਫਿਸ ‘ਤੇ 600.67 ਕਰੋੜ ਰੁਪਏ ਦੀ ਕਮਾਈ ਹੋਈ ਹੈ। ਇਸ ਕਲੈਕਸ਼ਨ ਨਾਲ ‘ਐਨੀਮਲ’ ਨੇ ‘ਸੰਜੂ’ ਨੂੰ ਪਛਾੜ ਦਿੱਤਾ ਹੈ ਜਿਸ ਨੇ ਦੁਨੀਆ ਭਰ ‘ਚ 587 ਕਰੋੜ ਰੁਪਏ ਕਮਾਏ ਸਨ। ਇਸ ਤੋਂ ਪਹਿਲਾਂ ਇਹ ਫਿਲਮ ‘ਬ੍ਰਹਮਾਸਤਰ’, ‘ਚੇਨਈ ਐਕਸਪ੍ਰੈਸ’, ‘ਸਿੰਬਾ’ ਵਰਗੀਆਂ ਕਈ ਹਿੱਟ ਫਿਲਮਾਂ ਦੇ ਰਿਕਾਰਡ ਤੋੜ ਚੁੱਕੀ ਹੈ।

‘ਐਨੀਮਲ’ ਨੇ ਕਿਹੜੀਆਂ-ਕਿਹੜੀਆਂ ਫਿਲਮਾਂ ਦੇ ਰਿਕਾਰਡ ਤੋੜੇ ਹਨ ਇਹ ਵੀ ਦੇਖ ਲਓ

ਫਿਲਮ ਕਲੈਕਸ਼ਨ (ਕਰੋੜਾਂ ਵਿੱਚ)

ਸੰਜੂ 587

ਬ੍ਰਹਮਾਸਤਰ 431

ਟਾਈਗਰ 3 462.75

ਚੇਨਈ ਐਕਸਪ੍ਰੈਸ 424

ਸਿਮਬਾ 400.19

ਇਨ੍ਹਾਂ ਫਿਲਮਾਂ ਦੇ ਰਿਕਾਰਡ ਤੋੜਨ ਦੇ ਪਿੱਛੇ

ਫਿਲਮ ‘ਐਨੀਮਲ’ ਗਦਰ 2, ਪਠਾਨ, ਜਵਾਨ ਅਤੇ ਦੰਗਲ ਵਰਗੀਆਂ ਫਿਲਮਾਂ ਦੇ ਰਿਕਾਰਡ ਤੋੜਨ ਦੇ ਪਿੱਛੇ ਹੈ। ‘ਗਦਰ 2’ ਦੀ ਦੁਨੀਆ ਭਰ ‘ਚ ਕੁਲੈਕਸ਼ਨ 690 ਕਰੋੜ ਰੁਪਏ ਸੀ। ‘ਪਠਾਨ’, ‘ਜਵਾਨ’ ਅਤੇ ‘ਦੰਗਲ’ ਵਰਗੀਆਂ ਫਿਲਮਾਂ ਨੇ ਦੁਨੀਆ ਭਰ ‘ਚ 1000 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ।

Leave a Reply

Your email address will not be published. Required fields are marked *