72 ਘੰਟਿਆਂ ‘ਚ ਕਸ਼ਮੀਰ ਵਿੱਚ ਹੋਏ ਤਿੰਨ ਹਮਲੇ, ਹੁਣ ਡੋਡਾ ‘ਚ ਫੌਜ ਦੀ ਚੌਕੀ ‘ਤੇ ਅੱਤਵਾਦੀਆਂ ਨੇ ਕੀਤੀ ਗੋਲੀਬਾਰੀ…
ਜੰਮੂ-ਕਸ਼ਮੀਰ ‘ਚ ਪਿਛਲੇ 72 ਘੰਟਿਆਂ ‘ਚ 3 ਅੱਤਵਾਦੀ ਹਮਲੇ ਹੋਏ ਹਨ। ਇਹ ਹਮਲੇ ਰਿਆਸੀ, ਕਠੂਆ ਅਤੇ ਡੋਡਾ ਵਿੱਚ ਹੋਏ। ਕਠੂਆ ਮੁਕਾਬਲੇ ‘ਚ ਇਕ ਅੱਤਵਾਦੀ ਮਾਰਿਆ ਗਿਆ ਅਤੇ ਇਕ ਨਾਗਰਿਕ ਜ਼ਖਮੀ ਹੋ ਗਿਆ। ਉਥੇ ਸੁਰੱਖਿਆ ਬਲਾਂ ਦਾ ਆਪਰੇਸ਼ਨ ਅਤੇ ਸਰਚ ਆਪਰੇਸ਼ਨ ਜਾਰੀ ਹੈ। ਜ਼ਖਮੀ ਨਾਗਰਿਕ ਖਤਰੇ ਤੋਂ ਬਾਹਰ ਹੈ। ਕਠੂਆ ਮੁੱਠਭੇੜ ਦੇ ਬਾਰੇ ‘ਚ ਦੱਸਿਆ ਗਿਆ ਕਿ ਮੰਗਲਵਾਰ ਰਾਤ ਕਰੀਬ 8.30 ਵਜੇ ਅੱਤਵਾਦੀ ਪਿੰਡ ‘ਚ ਦਿਖਾਈ ਦਿੱਤੇ ਅਤੇ ਇਕ ਘਰ ‘ਚ ਪਾਣੀ ਮੰਗਿਆ।
ਇਸ ਜਵਾਬੀ ਕਾਰਵਾਈ ‘ਚ ਅੱਤਵਾਦੀ ਮਾਰਿਆ ਗਿਆ, ਜਦਕਿ ਘੱਟੋ-ਘੱਟ ਇਕ ਹੋਰ ਅੱਤਵਾਦੀ ਇਲਾਕੇ ‘ਚ ਲੁਕਿਆ ਹੋਇਆ ਹੈ, ਜਿਸ ਦੀ ਤਲਾਸ਼ ਜਾਰੀ ਹੈ। ਇਕ ਨਾਗਰਿਕ ਜ਼ਖਮੀ ਹੋ ਗਿਆ, ਜਿਸ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ। ਇਸ ਦੇ ਨਾਲ ਹੀ ਅੱਤਵਾਦੀਆਂ ਨੇ ਡੋਡਾ ‘ਚ ਭਾਰਤੀ ਫੌਜ ਦੇ ਆਪਰੇਟਿੰਗ ਬੇਸ ‘ਤੇ ਗੋਲੀਬਾਰੀ ਕੀਤੀ। ਡੋਡਾ ਦੇ ਦੂਰ-ਦੁਰਾਡੇ ਇਲਾਕੇ ‘ਚ ਟੈਂਪਰੇਰੀ ਆਪਰੇਟਿੰਗ ਬੇਸ (ਟੀਓਬੀ) ‘ਤੇ ਅੱਤਵਾਦੀਆਂ ਨੇ ਕਈ ਰਾਉਂਡ ਫਾਇਰ ਕੀਤੇ।