$683 ਮਿਲੀਅਨ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਸ਼ਾਨਦਾਰ ਸਪੋਰਟਸ ਸਟੇਡੀਅਮ ਮਿਲਣ ਜਾ ਰਿਹਾ ਕ੍ਰਾਈਸਚਰਚ ਵਾਸੀਆਂ ਨੂੰ
$683 ਮਿਲੀਅਨ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਨਵਾਂ ਸਟੇਡੀਅਮ ਮਿਲਣ ਜਾ ਰਿਹਾ ਹੈ ਕ੍ਰਾਈਸਚਰਚ ਵਾਸੀਆਂ ਨੂੰ। ਇਹ ਸਟੇਡੀਅਮ ਕ੍ਰਾਈਸਚਰਚ ਵਿਖੇ ਬਣੇਗਾ, ਜਿਸ ਦੀ ਕੰਸਟਰਕਸ਼ਨ ਦਾ ਕੰਮ ਜਲਦ ਹੀ ਸ਼ੁਰੂ ਹੋਕੇ 2026 ਤੱਕ ਇਹ ਸਟੇਡੀਅਮ ਬਣ ਜਾਏਗਾ। ਸਟੇਡੀਅਮ ਦਾ ਨਾਮ ਪਹਿਲੇ 10 ਸਾਲਾਂ ਲਈ ਟੈਲੀਕਮਿਉਨੀਕੇਸ਼ਨ ਕੰਪਨੀ ਵਨ ਨਿਊਜੀਲੈਂਡ ਨਾਲ ਵਿਸ਼ੇਸ਼ ਡੀਲ ਤਹਿਤ ਵਨ ਨਿਊਜੀਲੈਂਡ ਸਟੇਡੀਅਮ ਰੱਖਿਆ ਜਾ ਰਿਹਾ ਹੈ। ਇਸ ਸਟੇਡੀਅਮ ਲੋੜ ਪੈਣ ‘ਤੇ ਪੂਰੀ ਤਰ੍ਹਾਂ ਢਕਿਆ ਵੀ ਜਾ ਸਕੇਗਾ ਅਤੇ ਇਸ ਵਿੱਚ ਕ੍ਰਿਕੇਟ, ਫੁੱਟਬਾਲ ਤੇ ਹੋਰ ਕਈ ਤਰ੍ਹਾਂ ਦੀਆਂ ਖੇਡਾਂ ਕਰਵਾਈਆਂ ਜਾ ਸਕਣਗੀਆਂ। ਸਟੇਡੀਅਮ ਵਿੱਚ 30,000 ਲੋਕਾਂ ਦੇ ਬੈਠਣ ਦੀ ਥਾਂ ਹੋਏਗੀ।