5 ਸਾਲ ਤੱਕ ਬਤੌਰ ਕਾਉਂਸਲਰ ਐਂਜਲਾ ਡਾਲਟਨ ਨੇ ਅਗਲੀ ਵਾਰ ਚੋਣ ਨਾ ਲੜ੍ਹਣ ਦਾ ਲਿਆ ਫੈਸਲਾ
ਮੈਨੁਰੇਵਾ-ਪਾਪਕੁਰਾ ਦੇ ਰਿਹਾਇਸ਼ੀਆਂ ਨੂੰ 5 ਸਾਲ ਤੱਕ ਬਤੌਰ ਕਾਉਂਸਲਰ ਸੇਵਾਵਾਂ ਦੇਣ ਵਾਲੇ ਮੈਡਮ ਐਂਜਲਾ ਡਾਲਟਨ ਨੇ ਲੋਕਲ ਪਾਲੀਟੀਕਸ ਨੂੰ ਅਲਵਿਦਾ ਕਹਿਣ ਦਾ ਫੈਸਲਾ ਲਿਆ ਹੈ ਤੇ ਅਗਲੀਆਂ ਚੋਣਾ ਨਾ ਲੜਣ ਦਾ ਐਲਾਨ ਕੀਤਾ ਹੈ। ਨਿਊਜੀਲੈਂਡ ਭਰ ਦੀਆਂ 8 ਮਹਿਲਾ ਕਾਉਂਸਲਰਾਂ ਵਿੱਚੋਂ ਉਹ ਇੱਕ ਹਨ ਤੇ ਪਹਿਲੀ ਵਾਰ 2019 ਵਿੱਚ ਬਤੌਰ ਕਾਉਂਸਲਰ ਚੁਣੇ ਗਏ ਸਨ। ਉਨ੍ਹਾਂ ਆਪਣੇ ਫੈਸਲੇ ‘ਤੇ ਬੋਲਦਿਆਂ ਕਿਹਾ ਕਿ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਕਦੋਂ ਸਹੀ ਸਮਾਂ ਹੈ ਇੱਕ ਪਾਸੇ ਹੋਣ ਦਾ ਅਤੇ ਨਵੀਂ ਪੀੜੀ ਨੂੰ ਅੱਗੇ ਆਕੇ ਮੌਕਾ ਦੇਣਦਾ। 2007 ਵਿੱਚ ਉਨ੍ਹਾਂ ਮੈਨੁਕਾਊ ਸਿਟੀ ਕਾਉਂਸਲ ਵਿੱਚ ਬਤੌਰ ਬੋਰਡ ਮੈਂਬਰ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ।