5ਵੀਂ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ, ਬੋਰਡ ਨੇ ਐਲਾਨਿਆ ਨਤੀਜਾ, ਕੁੱਲ 99.84 ਫ਼ੀਸਦੀ ਵਿਦਿਆਰਥੀ ਪਾਸ, ਇਥੇ ਜਾਣੋ ਕਿਵੇਂ ਕਰੀਏ ਚੈੱਕ
ਜਾਬ ਸਕੂਲ ਸਿੱਖਿਆ ਬੋਰਡ 5ਵੀਂ ਦੇ ਨਤੀਜੇ 2024 ਲਈ ਵਿਦਿਆਰਥੀਆਂ ਤੇ ਮਾਪਿਆਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਪੰਜਾਬ ਬੋਰਡ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਵੀਂ ਜਮਾਤ ਦਾ ਨਤੀਜਾ ਅੱਜ ਤਿੰਨ ਵਜੇ ਐਲਾਨਿਆ ਗਿਆ। ਪੰਜਵੀਂ ਦੇ ਕੁੱਲ 99.84 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ । ਦੱਸ ਦੇਈਏ ਕਿ ਪੰਜਵੀਂ ਦੀਆਂ ਪ੍ਰੀਖਿਆਵਾਂ 7 ਮਾਰਚ 2024 ਨੂੰ ਸ਼ੁਰੂ ਹੋ ਕੇ 14 ਮਾਰਚ 2024 ਤਕ ਚੱਲੀਆਂ ਸਨ। ਇਸ ਵਿੱਚ ਪ੍ਰੀਖਿਆ ਲਈ 18 ਹਜ਼ਾਰ ਤੋਂ ਵਧੇਰੇ ਪ੍ਰੀਖਿਆ ਕੇਂਦਰ ਬਣਾਏ ਗਏ ਸਨ।
ਪੰਜਾਬ ਬੋਰਡ 5ਵੀਂ ਜਮਾਤ ਦਾ ਨਤੀਜਾ ਦੇਖਣ ਲਈ, ਸਭ ਤੋਂ ਪਹਿਲਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੋਵਾਂ ਨੂੰ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਣਾ ਪਵੇਗਾ।
– ਸਭ ਤੋਂ ਪਹਿਲਾਂ ਪੰਜਾਬ ਸਕੂਲ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
– ਫਿਰ Results ‘ਤੇ ਕਲਿੱਕ ਕਰੋ ਤੇ ਤੁਹਾਡੇ ਕੋਲ ਨਵੀਂ ਵਿੰਡੋ ਖੁੱਲ੍ਹ ਜਾਵੇਗੀ।
– ਇੱਥੇ ਤੁਹਾਨੂੰ 8th Class Result ਇਕ ਬਾਕਸ ‘ਚ ਲਿਖਿਆ ਨਜ਼ਰ ਆਵੇਗਾ।
– ਬੌਕਸ ‘ਤੇ ਕਲਿੱਕ ਕਰੋ ਤੇ ਲੋੜੀਂਦੀ ਜਾਣਕਾਰੀ ਭਰੋ।
– ਰਿਜ਼ਲਟ ਤੁਹਾਡੀ ਸਕ੍ਰੀਨ ‘ਤੇ ਹੋਵੇਗਾ। ਭਵਿੱਖ ਲਈ ਪ੍ਰਿੰਟ ਜ਼ਰੂਰ ਲੈ ਲਿਓ।
ਸਕੂਲ ਤੋਂ ਮਿਲੇਗੀ ਮਾਰਕਸ਼ੀਟ ਦੀ ਹਾਰਡਕਾਪੀ
ਪੰਜਾਬ ਬੋਰਡ 5ਵੀਂ ਦੇ ਨਤੀਜੇ 2024 ਦੀ ਸਾਫਟ ਕਾਪੀ PSEB ਵੱਲੋਂ ਔਨਲਾਈਨ ਮੋਡ ‘ਚ ਉਪਲਬਧ ਕਰਵਾਈ ਜਾਵੇਗੀ, ਹਾਰਡ ਕਾਪੀ ਵਿਦਿਆਰਥੀਆਂ ਨੂੰ ਸਕੂਲਾਂ ਵੱਲੋਂ ਮੁਹੱਈਆ ਕਰਵਾਈ ਜਾਣੀ ਹੈ। PSEB 5ਵੀਂ ਦੇ ਨਤੀਜੇ 2024 ਦੀ ਰਸਮੀ ਐਲਾਨ ਤੋਂ ਬਾਅਦ ਵਿਦਿਆਰਥੀਆਂ ਦੀਆਂ ਮਾਰਕਸ਼ੀਟਸ ਸਕੂਲਾਂ ਨੂੰ ਵੰਡੀਆਂ ਜਾਣਗੀਆਂ। ਇਸ ਤੋਂ ਬਾਅਦ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਵੰਡੀਆਂ ਜਾਣਗੀਆਂ।