30 ਸਾਲ ਪੁਰਾਣਾ ਰਿਕਾਰਡ ਤੋੜਿਆ ਨਿਊਜੀਲੈਂਡ ਦੇ ਇਸ ਦੌੜਾਕ ਨੇ
ਕੀਵੀ ਸਪਰੀਂਟਰ ਟਿਆਨ ਵੇਲਪਟਨ ਨੇ ਬੀਤੇ 30 ਸਾਲ ਪੁਰਾਣਾ ਰਿਕਾਰਡ ਤੋੜਕੇ ਜਿੱਥੇ ਨਵਾਂ ਇਤਿਹਾਸ ਸਿਰਜਿਆ ਹੈ, ਉੱਥੇ ਹੀ ਉਸਨੇ ਮਾਰਚ ਵਿੱਚ ਚੀਨ ਵਿੱਚ ਹੋਣ ਵਾਲੀ ਵਰਲਡ ਇਨਡੋਰ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ ਹੈ। ਟਿਆਨ ਨੇ ਇਹ ਰਿਕਾਰਡ ਕੈਨਬਰਾ ਵਿੱਚ ਹੋਈ ਏਸੀਟੀ ਚੈਂਪੀਅਨਸ਼ਿਪ ਵਿਖੇ ਬਣਾਇਆ ਹੈ। ਟਿਆਨ ਨੇ ਇਹ ਰਿਕਾਰਡ 8.50 ਸੈਕਿੰਡ ਵਿੱਚ ਦੌੜ ਖਤਮ ਕਰਕੇ ਤੋੜਿਆ ਹੈ, ਜੋ 1995 ਵਿੱਚ ਗੁਸ ਐਨਕੀਤੀਆ ਨੇ 6.59 ਸੈਕਿੰਡ ਵਿੱਚ ਬਣਾਇਆ ਸੀ।