3 ਪਰਿਵਾਰਿਕ ਮੈਂਬਰਾਂ ਨੂੰ ਟਾਕਾਨਿਨੀ ਵਿੱਚ ਗੰਭੀਰ ਜਖਮੀ ਕਰਨ ਵਾਲੇ ਭਾਰਤੀ ਨੌਜਵਾਨ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਟਾਕਾਨਿਨੀ ਦੀ ਕੁਟੁਕੁਟੁ ਸਟਰੀਟ ਵਿਖੇ ਬੀਤੀ ਰਾਤ ਕਰੀਬ 8 ਵਜੇ ਦੇ ਕਰੀਬ ਵਾਪਰੀ ਇੱਕ ਖੂਨੀ ਘਟਨਾ ਨੂੰ ਅੰਜਾਮ ਦੇਣ ਵਾਲੇ 34 ਸਾਲਾ ਭਾਰਤੀ ਨੌਜਵਾਨ ਨੂੰ ਪੁਲਿਸ ਨੇ ਈਗਲ ਹੈਲੀਕਾਪਟਰ ਦੀ ਮੱਦਦ ਨਾਲ ਗ੍ਰਿਫਤਾਰ ਕਰ ਲਿਆ ਹੈ। ਮੌਕੇ ‘ਤੇ ਪੁੱਜੀ ਪੁਲਿਸ ਦਾ ਪਹਿਲਾਂ ਮੰਨਣਾ ਸੀ ਕਿ ਸ਼ਾਇਦ ਇਹ ਗੁਆਂਢੀਆਂ ਵਿਚਾਲੇ ਵਾਪਰੀ ਅਣਸੁਖਾਂਵੀ ਘਟਨਾ ਹੈ, ਪਰ ਅਸਲ ਵਿੱਚ ਦੋਸ਼ੀ ਨੌਜਵਾਨ ਤੇ ਤਿੰਨੋਂ ਜਖਮੀ ਵਿਅਕਤੀ ਇੱਕੋ ਘਰ ਤੋਂ ਸਨ। ਨੌਜਵਾਨ ਤਿੰਨਾਂ ਨੂੰ ਜਖਮੀ ਕਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਅਨੁਸਾਰ 2 ਦੋਸ਼ੀਆਂ ਦੀ ਹਾਲਤ ਨਾਜੁਕ ਤੇ ਇੱਕ ਦੀ ਹਾਲਤ ਗੰਭੀਰ ਸੀ। ਜਿਨ੍ਹਾਂ ਨੂੰ ਮਿਡਲਮੋਰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।