26 ਜਨਵਰੀ ਦੀ ਪਰੇਡ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੇ ਨਵੀਂ ਹਦਾਇਤ ਕੀਤੀ ਜਾਰੀ
26 ਜਨਵਰੀ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਵਿਖੇ ਤਿਰੰਗਾ ਝੰਡਾ ਲਹਿਰਾਉਣਗੇ। ਇਸ ਨੂੰ ਦੇਖਦੇ ਹੋਏ ਭਗਵੰਤ ਮਾਨ ਨੇ ਇੱਕ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਸੀਐਮ ਮਾਨ ਨੇ ਕਿਹਾ ਕਿ ਲੁਧਿਆਣਾ ਸਟੇਡੀਅਮ ਵਿਖੇ ਨਵਾਂ ਸਿੰਥੈਟਿਕ ਟਰੈਕ ਬਣਾਇਆ ਗਿਆ ਹੈ ਇਸ ਲਈ ਗਣਤੰਤਰ ਦਿਵਸ ਦੀ ਪਰੇਡ ਲੁਧਿਆਣਾ ਦੇ ਪੀਏਯੂ ਵਿਖੇ ਹੋਵੇਗੀ, ਤਾਂ ਜੋਂ ਜੋ ਪਰੇਡ ਨਾਲ ਸਿੰਥੈਟਿਕ ਟਰੈਕ ਨੂੰ ਕੋਈ ਨੁਕਸਾਨ ਨਾ ਪਹੁੰਚੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। ਸੀਐਮ ਮਾਨ ਨੇ ਕਿਹਾ ਕਿ – 26 ਜਨਵਰੀ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ PAU ਦੀ ਗਰਾਊਂਡ ਵਿੱਚ ਹੋਵੇਗੀ..ਲੁਧਿਆਣਾ ਸਟੇਡੀਅਮ ਵਿੱਚ ਅਸੀਂ ਹੁਣੇ ਹੁਣੇ ਨਵਾਂ ਸਿੰਥੈਟਕ ਟਰੈਕ ਬਣਾਇਆ ਹੈ ਅਸੀਂ ਨਹੀਂ ਚਾਹੁੰਦੇ ਕਿ ਪਰੇਡ ਨਾਲ ਉਸਨੂੰ ਕੋਈ ਨੁਕਸਾਨ ਪਹੁੰਚੇ.ਪੂਰੇ ਪੰਜਾਬ ਚ ਕਿਤੇ ਵੀ ਸਿੰਥੈਟਕ ਟਰੈਕ ਵਾਲੇ ਗਰਾਂਉਡ ਵਿੱਚ ਪਰੇਡ ਨਹੀਂ ਹੋਵੇਗੀ..ਨਿਰਦੇਸ਼ ਜਾਰੀ
ਕੀ ਹੁੰਦਾ ਹੈ ਸਿੰਥੈਟਿਕ ਟ੍ਰੈਕ ?
ਸਿੰਥੈਟਿਕ ਟ੍ਰੈਕ ਨੂੰ ਖਾਸ ਕਿਸਮ ਦੇ ਰਬੜ ਨੂੰ ਕੁਸ਼ਿੰਗ ਕਰਕੇ ਬਣਾਇਆ ਜਾਂਦਾ ਹੈ। ਇਹ ਅਥਲੀਟ ਨੂੰ ਕਿਸੇ ਵੀ ਮੌਸਮ ਵਿੱਚ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਨ ਦੇ ਯੋਗ ਬਣਾਉਂਦਾ ਹੈ। ਇਸ ਦੇ ਨਿਰਮਾਣ ਲਈ ਕਈ ਕਿਸਮਾਂ ਦੀ ਸੁਆਹ, ਰੇਤ, ਚੱਟਾਨ ਦਾ ਬੁਰਾ ਵਰਤਿਆ ਜਾਂਦਾ ਹੈ। ਰਬੜ ਨਾਲ ਕੁਸ਼ਨਿੰਗ ਵੀ ਕੀਤੀ ਜਾਂਦੀ ਹੈ। ਸਿੰਥੈਟਿਕ ਟ੍ਰੈਕ ‘ਤੇ ਅਭਿਆਸ ਕਰਨ ਨਾਲ ਲੱਤਾਂ ਵਿਚ ਅਕੜਾਅ ਜਾਂ ਜਕੜਨ ਨਹੀਂ ਹੁੰਦਾ ਅਤੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇਸ ਟ੍ਰੈਕ ‘ਤੇ ਪੈਰਾਂ ਦੀ ਪਕੜ ਵੀ ਮਜ਼ਬੂਤ ਰਹਿੰਦੀ ਹੈ। ਪੈਰ ਦੌੜਨ ਵੇਲੇ ਸਲਿਪ ਨਹੀਂ ਕਰਦੇ।