2025 ਲਈ ਡਰਾਉਣੀਆਂ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ, ਦੁਨੀਆ ‘ਚ ਡਰ ਦਾ ਮਾਹੌਲ

ਇਸ ਵਾਰ ਵੀ ਬਾਬਾ ਵੇਂਗਾ ਨੇ ਸਾਲ 2025 ਨੂੰ ਲੈ ਕੇ ਕਈ ਭਵਿੱਖਬਾਣੀਆਂ ਕੀਤੀਆਂ ਹਨ, ਜਿਸ ਤੋਂ ਬਾਅਦ ਦੁਨੀਆ ‘ਚ ਡਰ ਦਾ ਮਾਹੌਲ ਹੈ। ਆਓ ਤੁਹਾਨੂੰ ਵੀ ਦੱਸਦੇ ਹਾਂ ਏਲੀਅਨ ਬਾਰੇ ਬਾਬਾ ਵੇਂਗਾ ਦੀ ਭਵਿੱਖਬਾਣੀ ਵੀ ਇਸ ਵਿਚ ਮੌਜੂਦ ਹੈ। ਨਵਾਂ ਸਾਲ 2025 ਸ਼ੁਰੂ ਹੋਣ ਵਾਲਾ ਹੈ ਅਤੇ ਹਰ ਕੋਈ ਇਹ ਜਾਣਨ ਲਈ ਉਤਸੁਕ ਹੈ ਕਿ ਆਉਣ ਵਾਲੇ ਸਾਲ ਵਿੱਚ ਕੀ ਚੰਗਾ ਜਾਂ ਮਾੜਾ ਹੋ ਸਕਦਾ ਹੈ। ਬੁਲਗਾਰੀਆ ਦੇ ਬਾਬਾ ਵੇਂਗਾ ਇੱਕ ਵਿਸ਼ਵ ਪ੍ਰਸਿੱਧ ਭਵਿੱਖ ਕਰਤਾ ਹੈ। ਉਨ੍ਹਾਂ ਨੇ ਆਪਣੀ ਮੌਤ ਤੋਂ ਪਹਿਲਾਂ ਵੀ ਸੰਨ 5079 ਤੱਕ ਭਵਿੱਖਬਾਣੀਆਂ ਕੀਤੀਆਂ ਹਨ। ਹਰ ਸਾਲ ਬਾਬਾ ਵੇਂਗਾ ਦੀਆਂ ਭਵਿੱਖਬਾਣੀਆਂ ਸਾਹਮਣੇ ਆਉਂਦੀਆਂ ਹਨ। ਸਾਲ 2024 ਵਿੱਚ ਵੀ ਬਾਬਾ ਵੇਂਗਾ ਦੀਆਂ ਕਈ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ ਹਨ।

ਹੁਣ ਇਸ ਵਾਰ ਵੀ ਬਾਬਾ ਵੇਂਗਾ ਨੇ ਸਾਲ 2025 ਨੂੰ ਲੈ ਕੇ ਕਈ ਭਵਿੱਖਬਾਣੀਆਂ ਕੀਤੀਆਂ ਹਨ, ਜਿਸ ਤੋਂ ਬਾਅਦ ਦੁਨੀਆ ‘ਚ ਡਰ ਦਾ ਮਾਹੌਲ ਹੈ। ਆਓ ਤੁਹਾਨੂੰ ਵੀ ਦੱਸਦੇ ਹਾਂ। ਏਲੀਅਨ ਬਾਰੇ ਬਾਬਾ ਵੇਂਗਾ ਦੀ ਭਵਿੱਖਬਾਣੀ ਵੀ ਇਸ ਵਿਚ ਮੌਜੂਦ ਹੈ।
ਬਾਬਾ ਵੇਂਗਾ ਨੇ 2025 ਨੂੰ ਮਨੁੱਖਤਾ ਦੇ ਵਿਨਾਸ਼ ਦੀ ਸ਼ੁਰੂਆਤ ਦਾ ਸਾਲ ਦੱਸਿਆ। ਬਾਬਾ ਵੇਂਗਾ ਨੇ ਦੱਸਿਆ ਕਿ 2025 ਵਿੱਚ ਤੀਸਰਾ ਵਿਸ਼ਵ ਯੁੱਧ ਸ਼ੁਰੂ ਹੋਣ ਜਾ ਰਿਹਾ ਹੈ ਜੋ ਦੁਨੀਆਂ ਤਬਾਹ ਹੋਣ ਦਾ ਕਾਰਨ ਬਣੇਗਾ।

ਬਾਬਾ ਵੇਂਗਾ ਅਨੁਸਾਰ 2025 ਵਿੱਚ ਸੀਰੀਆ ਦਾ ਪਤਨ ਪੂਰੀ ਦੁਨੀਆ ਲਈ ਸੰਘਰਸ਼ ਦੀ ਕਹਾਣੀ ਸ਼ੁਰੂ ਕਰੇਗਾ। ਬਾਬਾ ਵੇਂਗਾ ਨੇ ਕਿਹਾ ਕਿ ਸੀਰੀਆ ਦੇ ਪਤਨ ਤੋਂ ਬਾਅਦ ਪੂਰਬ ਅਤੇ ਪੱਛਮ ਵਿਚਕਾਰ ਜੰਗ ਸ਼ੁਰੂ ਹੋਣ ਜਾ ਰਹੀ ਹੈ।
ਬਾਬਾ ਵੇਂਗਾ ਨੇ ਇਹ ਵੀ ਕਿਹਾ ਕਿ 2025 ਵਿੱਚ, ਮਨੁੱਖ ਬਾਹਰੀ ਦੁਨੀਆ ਦੇ ਲੋਕਾਂ ਨਾਲ ਸੰਚਾਰ ਕਰਨ ਵਿੱਚ ਸਫਲ ਹੋ ਸਕਦਾ ਹੈ। ਬਾਬਾ ਵੇਂਗਾ ਨੇ 2025 ਵਿੱਚ ਵੱਡੀਆਂ ਆਫ਼ਤਾਂ ਦੇ ਆਉਣ ਦੀ ਭਵਿੱਖਬਾਣੀ ਵੀ ਕੀਤੀ ਹੈ।

Leave a Reply

Your email address will not be published. Required fields are marked *