20 ਸਾਲ ਤੋਂ ਨਿਊਜੀਲੈਂਡ ਰਹਿ ਰਹੇ ਬਜੁਰਗ ਜੋੜੇ ਨੂੰ ਛੱਡਣਾ ਪਵੇਗਾ ਨਿਊਜੀਲੈਂਡ, ਪੰਜਾਬੀ ਭਾਈਚਾਰੇ ਨੂੰ ਲਾਈ ਮਦਦ ਦੀ ਗੁਹਾਰ
ਆਕਲੈਂਡ (ਹਰਪ੍ਰੀਤ ਸਿੰਘ) – ਆਕਲੈਂਡ ਰਹਿੰਦਾ ਪਰਿਵਾਰ ਇਸ ਵੇਲੇ ਬਹੁਤ ਚਿੰਤਾ ਵਿੱਚ ਹੈ, ਕਿਉਂਕਿ ਪਰਿਵਾਰ ਦੇ ਬਜੁਰਗ ਲਾਓਸੀ ਲਾਟੁ ਤੇ ਉਸਦੇ ਪਤੀ ਨੂੰ ਨਿਊਜੀਲੈਂਡ ਛੱਡਣ ਦੇ ਹੁਕਮ ਹੋਏ ਹਨ। ਕਾਰਨ ਇਹ ਹੈ ਕਿ ਇਮੀਗ੍ਰੇਸ਼ਨ ਨਿਊਜੀਲੈਂਡ ਮੰਨਦੀ ਹੈ ਕਿ ਬਜੁਰਗ ਜੋੜਾ ਭਾਂਵੇ ਬੀਤੇ 20 ਸਾਲਾਂ ਤੋਂ ਇੱਥੇ ਰਹਿ ਰਿਹਾ ਹੈ, ਪਰ ਇਸ ਵੇਲੇ ਉਹ ਓਵਰਸਟੇਅ ਹਨ, ਜਦਕਿ ਦੂਜੇ ਪਾਸੇ ਲਾਓਸੀ ਲਾਟੁ ਤੇ ਉਸਦੇ ਪਰਿਵਾਰ ਕੋਲ ਕਾਫੀ ਤਰਕ ਹਨ, ਕਿ ਉਹ ਨਿਊਜੀਲੈਂਡ ਰਹਿਣ ਦੇ ਹੱਕਦਾਰ ਹਨ। ਪਹਿਲਾਂ ਤਾਂ ਉਨ੍ਹਾਂ ਵਲੋਂ ਅਸੋਸ਼ੀਏਟ ਮਨਿਸਟਰ ਕ੍ਰਿਸ ਪੇਂਕ ਦੀ ਸਲਾਹ ‘ਤੇ ਰੈਜੀਡੈਂਸੀ ਦੀ ਐਪਲੀਕੇਸ਼ਨ ਲਾਈ ਗਈ ਹੈ, ਜਿਸ ਦਾ ਨਤੀਜਾ ਅਜੇ ਨਹੀਂ ਆਇਆ ਹੈ। ਦੂਜਾ ਲਾਓਸੀ ਲਾਟੁ ਜਿਸਦੇ ਪੁੱਤ-ਪੋਤੇ, ਦੋਹਤੇ-ਦੋਹਤੀਆਂ ਸਾਰੇ ਇੱਥੇ ਹੀ ਹਨ ਤੇ ਉਹ ਬੀਤੇ ਲੰਬੇ ਸਮੇਂ ਤੋਂ ਮਾਨਸਿਕ ਤੇ ਸ਼ਰੀਰਿਕ ਤੌਰ ‘ਤੇ ਬਿਮਾਰ ਆਪਣੇ ਭਰਾ ਦੀ ਸਾਂਭ-ਸੰਭਾਲ ਕਰ ਰਹੀ ਹੈ ਤੇ ਲਾਟੁ ਤੋਂ ਬਗੈਰ ਉਸਦੇ ਭਰਾ ਦੀ ਹਾਲਤ ਵਿਗੜ ਜਾਏਗੀ।
ਲਾਟੁ ਅਨੁਸਾਰ ਉਨ੍ਹਾਂ ਨੂੰ ਕਾਫੀ ਸਮਾਂ ਪਹਿਲਾਂ ਰੈਜੀਡੈਂਸੀ ਮਿਲ ਜਾਣੀ ਸੀ, ਪਰ ਇੱਕ ਇਮੀਗ੍ਰੇਸ਼ਨ ਸਲਾਹਕਾਰ ਨੇ ਉਨ੍ਹਾਂ ਦੀ ਫਾਈਲ ਗਲਤ ਢੰਗ ਨਾਲ ਲਾ ਦਿੱਤੀ ਸੀ ਤੇ ਉਨ੍ਹਾਂ ਕੋਲੋਂ ਹਜਾਰਾਂ ਡਾਲਰ ਠੱਗ ਲਏ ਸਨ। ਜਿਸ ਕਾਰਨ ਉਹ ਫਾਈਲ ਰੱਦ ਹੋ ਗਈ। ਹੁਣ ਸਾਰਾ ਪਰਿਵਾਰ ਇਸ ਵੇਲੇ ਤਣਾਅ ਵਿੱਚ ਹੈ ਕਿ ਜੇ ਬਜੁਰਗ ਜੋੜੇ ਨੂੰ ਨਿਊਜੀਲੈਂਡ ਛੱਡਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਇਹ ਪਰਿਵਾਰ ਲਈ ਤੇ ਬਜੁਰਗ ਜੋੜੇ ਲਈ ਕਾਫੀ ਘਾਤਕ ਸਾਬਿਤ ਹੋਏਗਾ, ਜਿਨ੍ਹਾਂ ਦਾ ਟੌਂਗਾ ਵਿੱਚ ਇਸ ਵੇਲੇ ਕੋਈ ਵੀ ਨਹੀਂ ਹੈ।
ਇਸੇ ਲਈ ਪਰਿਵਾਰ ਮੀਡੀਆ ਰਾਂਹੀ ਭਾਈਚਾਰੇ ਅਤੇ ਸਰਕਾਰੀ ਅਦਾਰਿਆਂ ਨੂੰ ਇਸ ਮਾਮਲੇ ਵਿੱਚ ਮੱਦਦ ਦੀ ਅਪੀਲ ਕਰ ਰਿਹਾ ਹੈ ਤਾਂ ਜੋ ਬਜੁਰਗ ਜੋੜੇ ਨੂੰ ਡਿਪੋਰਟ ਨਾ ਕੀਤਾ ਜਾਏ।