12 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਿਊਜ਼ੀਲੈਂਡ ਤੋਂ ਆਪਣੇ ਚਹੇਤੇ ਖਿਡਾਰੀ ਸ਼ੁਭਮਨ ਗਿੱਲ ਨੂੰ ਮਿਲਣ ਪੁੱਜੇ ਛੋਟੇ ਫੈਨ

 ਆਈਪੀਐੱਲ ‘ਚ ਗੁਜਰਾਤ ਟਾਈਟਨਸ ਨੂੰ ਲਖਨਊ ਸੁਪਰ ਜਾਇੰਟਸ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਲਖਨਊ ਦੇ ਏਕਾਨਾ ਸਟੇਡੀਅਮ ‘ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਇਕ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਰਅਸਲ ਸ਼ੁਭਮਨ ਗਿੱਲ ਦੇ  ਪ੍ਰਸ਼ੰਸਕ ਦੋ ਛੋਟੇ ਬੱਚੇ ਕਰੀਬ 12 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਿਊਜ਼ੀਲੈਂਡ ਤੋਂ ਆਪਣੇ ਚਹੇਤੇ ਖਿਡਾਰੀ ਨੂੰ ਸਪੋਰਟ ਕਰਨ ਆਏ ਸਨ। ਦੋਵੇਂ ਛੋਟੇ ਬੱਚੇ ਲਖਨਊ ਦੇ ਏਕਾਨਾ ਸਟੇਡੀਅਮ ‘ਚ ਪੋਸਟਰਾਂ ਨਾਲ ਆਪਣੇ ਚਹੇਤੇ ਸ਼ੁਭਮਨ ਗਿੱਲ ਦਾ ਸਮਰਥਨ ਕਰਦੇ ਨਜ਼ਰ ਆਏ।

ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਤੋਂ ਲਖਨਊ ਪਹੁੰਚੇ ਸ਼ੁਭਮਨ ਗਿੱਲ ਦੇ ਛੋਟੇ ਫੈਨ …

ਲਖਨਊ ਦੇ ਏਕਾਨਾ ਸਟੇਡੀਅਮ ਪਹੁੰਚੇ ਦੋ ਛੋਟੇ ਬੱਚਿਆਂ ਨੇ ਪੋਸਟਰ ‘ਚ ਲਿਖਿਆ ਹੈ- ਉਨ੍ਹਾਂ ਨੇ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਤੋਂ ਲਗਭਗ 12 ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ। ਉਨ੍ਹਾਂ ਅੱਗੇ ਲਿਖਿਆ ਹੈ ਕਿ ਉਹ ਆਈਪੀਐਲ ਵਿੱਚ ਸ਼ੁਭਮਨ ਗਿੱਲ ਅਤੇ ਕੇਨ ਵਿਲੀਅਮਸਨ ਨੂੰ ਬੱਲੇਬਾਜ਼ੀ ਕਰਦੇ ਦੇਖਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਉਹ ਮੈਚ ਤੋਂ ਬਾਅਦ ਸ਼ੁਭਮਨ ਗਿੱਲ ਅਤੇ ਕੇਨ ਵਿਲੀਅਮਸਨ ਨੂੰ ਮਿਲਣਾ ਚਾਹੁੰਦੇ ਹਨ। ਹਾਲਾਂਕਿ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਯੂਜ਼ਰਸ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Leave a Reply

Your email address will not be published. Required fields are marked *