ਹੁਣ Switch Off ਹੋਣ ‘ਤੇ ਵੀ ਤੁਸੀਂ ਆਪਣੇ ਐਂਡਰਾਇਡ ਫੋਨ ਨੂੰ ਕਰ ਸਕਦੇ ਹੋ ਟ੍ਰੈਕ, ਗੂਗਲ ਨੇ ਅਪਡੇਟ ਕੀਤਾ ਇਹ ਫੀਚਰ
ਹੁਣ ਆਈਫੋਨ ਯੂਜ਼ਰਜ਼ ਦੀ ਤਰ੍ਹਾਂ ਐਂਡਰਾਇਡ ਯੂਜ਼ਰਜ਼ ਫੋਨ ਦੇ ਸਵਿੱਚ ਆਫ ਹੋਣ ‘ਤੇ ਵੀ ਆਪਣੇ ਫੋਨ ਨੂੰ ਟ੍ਰੈਕ ਕਰ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ ਗੂਗਲ ਨੇ ਆਪਣੇ ਨਵੇਂ ਫਾਈਂਡ ਮਾਈ ਡਿਵਾਈਸ ਨੈੱਟਵਰਕ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਐਂਡਰਾਇਡ ਯੂਜ਼ਰ ਗੁਆਚੀਆਂ ਡਿਵਾਈਸਾਂ ਨੂੰ ਟ੍ਰੈਕ ਕਰ ਸਕਦੇ ਹਨ।
ਫਿਲਹਾਲ ਇਸ ਅਪਡੇਟ ਨੂੰ ਅਮਰੀਕਾ ਤੇ ਕੈਨੇਡਾ ‘ਚ ਉਪਲੱਬਧ ਕਰਾਇਆ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਨੂੰ ਵਿਸ਼ਵ ਪੱਧਰ ‘ਤੇ ਉਪਲਬਧ ਕਰਵਾਇਆ ਜਾਵੇਗਾ। ਆਓ ਜਾਣਦੇ ਹਾਂ ਇਸ ਬਾਰੇ।
ਫਾਈਂਡ ਮਾਈ ਡਿਵਾਈਸ
ਅੱਪਡੇਟ ਕੀਤਾ ਫਾਈਂਡ ਮਾਈ ਡਿਵਾਈਸ ਨੈੱਟਵਰਕ ਹੋਰ ਅਨੁਕੂਲ ਡਿਵਾਈਸਾਂ ਨਾਲ ਤੁਹਾਡੇ Android ਫ਼ੋਨ ਨੂੰ ਲੱਭਣ ਵਿੱਚ ਮਦਦ ਕਰਦਾ ਹੈ। ਇਹ Android 9 ਜਾਂ ਇਸ ਤੋਂ ਬਾਅਦ ਵਾਲੇ ਫ਼ੋਨਾਂ ‘ਤੇ ਕੰਮ ਕਰਦਾ ਹੈ।
ਇਹ ਕੰਪਨੀ ਦੇ ਸਭ ਤੋਂ ਵੱਡੇ ਬਦਲਾਵਾਂ ਵਿੱਚੋਂ ਇੱਕ ਹੈ, ਜਿਸ ਵਿੱਚ ਐਡਵਾਂਸਡ ਨੈੱਟਵਰਕ ਤੁਹਾਡੇ ਗੁੰਮ ਹੋਏ ਐਂਡਰਾਇਡ ਫੋਨ ਨੂੰ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਭਾਵੇਂ ਇਸ ਵਿੱਚ ਐਕਟਿਵ ਇੰਟਰਨੈਟ ਕੁਨੈਕਸ਼ਨ ਨਹੀਂ ਹੈ।
ਫੀਚਕ ਕਿਵੇਂ ਕੰਮ ਕਰਦਾ ਹੈ?
ਇਹ ਬਲੂਟੁੱਥ ਕੁਨੈਕਸ਼ਨ ਦੀ ਵਰਤੋਂ ਕਰਕੇ ਤੁਹਾਡੇ ਨੇੜੇ ਦੇ ਡਿਵਾਈਸਾਂ ਦਾ ਪਤਾ ਲਗਾ ਕੇ ਕੰਮ ਕਰਦਾ ਹੈ, ਜੋ ਕਿ ਐਪਲ ਦੇ ‘ਫਾਈਂਡ ਮਾਈ’ ਨੈੱਟਵਰਕ ਦੇ ਕੰਮ ਕਰਨ ਦੇ ਸਮਾਨ ਹੈ।
ਦੁਨੀਆ ਭਰ ਵਿੱਚ ਐਂਡਰਾਇਡ ਉਪਭੋਗਤਾਵਾਂ ਦੀ ਪ੍ਰਸਿੱਧੀ ਨੂੰ ਦੇਖਦੇ ਹੋਏ, ਗੂਗਲ ਦਾ ਨੈਟਵਰਕ ਐਪਲ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੋ ਸਕਦਾ ਹੈ।
ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਗੁੰਮ ਹੋਈ ਚੀਜ਼ ਵਿੱਚ ਜਿੰਨੇ ਜ਼ਿਆਦਾ ਡਿਵਾਈਸ ਹੋਣਗੇ, ਤੁਹਾਡੇ ਲਈ ਉਸਨੂੰ ਲੱਭਣਾ ਓਨਾ ਹੀ ਆਸਾਨ ਹੋਵੇਗਾ।
ਗੂਗਲ ਨੇ ਦਾਅਵਾ ਕੀਤਾ ਹੈ ਕਿ Pixel 8 ਅਤੇ Pixel 8 Pro ਦੇ ਮਾਲਕ ਫੋਨ ਦੇ ਬੰਦ ਹੋਣ ‘ਤੇ ਵੀ ਆਪਣੀ ਡਿਵਾਈਸ ਦਾ ਪਤਾ ਲਗਾ ਸਕਦੇ ਹਨ।
ਜੇਕਰ ਤੁਸੀਂ ਨੇੜੇ-ਤੇੜੇ ਕਿਸੇ ਡਿਵਾਈਸ ਦੀ ਖੋਜ ਕਰ ਰਹੇ ਹੋ, ਤਾਂ ਫਾਈਂਡ ਮਾਈ’ ਨੈੱਟਵਰਕ ਐਪ ਵਿੱਚ ਇੱਕ ਦਿਸਣਯੋਗ ਸਾਈਨ ਦਿਖਾਏਗਾ ਜਿਵੇਂ ਹੀ ਤੁਸੀਂ ਇਸਦੇ ਨੇੜੇ ਆਉਂਦੇ ਹੋ।
ਕੰਪਨੀ ਦਾ ਕਹਿਣਾ ਹੈ ਕਿ ਮਈ ਤੋਂ ਸ਼ੁਰੂ ਹੋ ਕੇ, ਐਂਡਰਾਇਡ ਉਪਭੋਗਤਾ Pebblebee ਅਤੇ Chipolo ਦੇ ਬਲੂਟੁੱਥ ਟਰੈਕਰ ਨਾਲ ਟੈਗ ਕੀਤੇ ਕੀਜ਼, ਵਾਲਿਟ ਵਰਗੀਆਂ ਚੀਜ਼ਾਂ ਨੂੰ ਵੀ ਟਰੈਕ ਕਰਨ ਦੇ ਯੋਗ ਹੋਣਗੇ।
ਇਸ ਸਾਲ ਦੇ ਅੰਤ ਵਿੱਚ, Eufy, Jio, Motorola ਅਤੇ ਹੋਰ ਕੰਪਨੀਆਂ ਵੀ ਆਪਣੇ ਬਲੂਟੁੱਥ ਟਰੈਕਰ ਲਾਂਚ ਕਰਨਗੀਆਂ ਜੋ ਨਵੇਂ Find My Device ਨੈੱਟਵਰਕ ਨੂੰ ਸਪੋਰਟ ਕਰਨਗੇ।