ਹੁਣ OTP ਧੋਖਾਧੜੀ ‘ਤੇ ਲਗਾਮ ਲਗਾਵੇਗਾ Google, Android 15 OS ‘ਚ ਮਿਲਣਗੇ ਖਾਸ ਫੀਚਰਜ਼

 OTP ਰਾਹੀਂ ਧੋਖਾਧੜੀ ਤੇ ਘੁਟਾਲਿਆਂ ਨੂੰ ਰੋਕਣ ਲਈ ਗੂਗਲ ਤਿਆਰ ਹੈ। ਐਂਡਰਾਇਡ 15 ‘ਚ ਅਜਿਹਾ ਫੀਚਰ ਦਿੱਤਾ ਜਾਵੇਗਾ। ਜੋ ਕਿ ਆਪਣੇ ਆਪ ਹੀ OTT ਨਾਲ ਸਬੰਧਤ ਧੋਖਾਧੜੀ ਦੀ ਪਛਾਣ ਕਰੇਗਾ ਅਤੇ ਉਪਭੋਗਤਾਵਾਂ ਨੂੰ ਨੋਟੀਫਿਕੇਸ਼ਨ ਰਾਹੀਂ ਅਲਰਟ ਕਰੇਗਾ। ਐਂਡਰਾਇਡ ਬੀਟਾ ਨੂੰ ਗੂਗਲ I/O 2024 ‘ਤੇ ਡਿਵੈਲਪਰਾਂ ਲਈ ਪੇਸ਼ ਕੀਤਾ ਗਿਆ ਹੈ। ਇਸ ਨੂੰ ਆਉਣ ਵਾਲੇ ਦਿਨਾਂ ‘ਚ ਸਾਰੇ ਯੂਜ਼ਰਜ਼ ਲਈ ਰੋਲਆਊਟ ਕਰ ਦਿੱਤਾ ਜਾਵੇਗਾ।

OTP ਸਕੈਮ ‘ਤੇ ਲੱਗੇਗੀ ਲਗਾਮ

ਯੂਜ਼ਰਜ਼ ਦੀ ਸੁਰੱਖਿਆ ਤੇ ਪ੍ਰਾਈਵੇਸੀ ਨੂੰ ਧਿਆਨ ਵਿੱਚ ਰੱਖਦੇ ਹੋਏ, ਗੂਗਲ ਐਂਡਰਾਇਡ 15 ਆਪਰੇਟਿੰਗ ਸਿਸਟਮ ਵਿੱਚ ਵਾਧੂ ਲੇਅਰ ਸੁਰੱਖਿਆ ਜੋੜ ਰਿਹਾ ਹੈ। ਕੰਪਨੀ ਨੇ ਕਿਹਾ ਹੈ ਕਿ ਨਵੇਂ OS ‘ਚ AI ਪਾਵਰਡ ਪ੍ਰੋਟੈਕਸ਼ਨ ਫੀਚਰਜ਼ ਦਿੱਤੇ ਜਾਣਗੇ। ਜੋ ਯੂਜ਼ਰਜ਼ ਨੂੰ ਇੱਕ ਵਾਧੂ ਸੁਰੱਖਿਆ ਪਰਤ ਦੇਵੇਗਾ ਅਤੇ ਫਰਜ਼ੀ ਐਪਸ ਤੋਂ ਨਿੱਜਤਾ ਵਿੱਚ ਸੁਧਾਰ ਕਰੇਗਾ।

ਮਾਲਵੇਅਰ ਯੂਜ਼ਰਜ਼ ਦੀ ਸੁਰੱਖਿਆ: ਯੂਜ਼ਰਜ਼ ਨੂੰ ਧੋਖਾਧੜੀ ਅਤੇ ਸਪਾਈਵੇਅਰ ਤੋਂ ਸੁਰੱਖਿਅਤ ਰੱਖਣ ਲਈ ਅਪਡੇਟ ਵਿੱਚ ਇੱਕ ਨਵਾਂ ਫੀਚਰ ਦਿੱਤਾ ਜਾਵੇਗਾ। ਜੋ ਯੂਜ਼ਰਜ਼ ਨੂੰ ਨੋਟੀਫਿਕੇਸ਼ਨ ਰਾਹੀਂ ਖੁਦ ਅਲਰਟ ਕਰ ਦੇਵੇਗਾ ਕਿ ਉਨ੍ਹਾਂ ਨੂੰ ਆਉਣ ਵਾਲੀ ਕਾਲ ਸਪੈਮ ਕਾਲ ਵੀ ਹੋ ਸਕਦੀ ਹੈ।

Restricted Settings: Google ਨੇ Restricted Settings ਨੂੰ Android 13 ਆਪਰੇਟਿੰਗ ਸਿਸਟਮ ਨਾਲ ਲਾਂਚ ਕੀਤਾ ਹੈ ਅਤੇ ਹੁਣ ਇਸਨੂੰ Android 15 ਵਿੱਚ ਸੁਧਾਰਿਆ ਜਾਵੇਗਾ। ਇਸ ਨਾਲ ਯੂਜ਼ਰਜ਼ ਦੀ ਸੰਵੇਦਨਸ਼ੀਲ ਜਾਣਕਾਰੀ ਦੇ ਲੀਕ ਹੋਣ ਦਾ ਖਤਰਾ ਕਾਫੀ ਹੱਦ ਤੱਕ ਘੱਟ ਜਾਵੇਗਾ।

ਐਂਡਰਾਇਡ 15 ‘ਚ ਮਿਲਣਗੇ ਫੀਚਰਜ਼

ਪ੍ਰਾਈਵੇਟ ਸਪੇਸ: ਜੋ ਲੋਕ ਐਂਡਰਾਇਡ 14 ਓਪਰੇਟਿੰਗ ਸਿਸਟਮ ‘ਤੇ ਫੋਨ ਚਲਾ ਰਹੇ ਹਨ, ਉਨ੍ਹਾਂ ਨੂੰ ਪਤਾ ਹੋਵੇਗਾ ਕਿ ਇਸ ਵਿੱਚ ਪ੍ਰਾਈਵੇਟ ਸਪੇਸ ਨਾਮਕ ਇੱਕ ਫੀਚਰ ਪ੍ਰਦਾਨ ਕੀਤੀ ਗਈ ਹੈ। ਪਰ ਐਂਡਰਾਇਡ ‘ਚ ਇਸ ਨੂੰ ਪ੍ਰਾਈਵੇਟ ਸਪੇਸ ਦੇ ਨਾਂ ‘ਤੇ ਅਪਗ੍ਰੇਡ ਕੀਤੇ ਫੀਚਰਜ਼ ਦੇ ਨਾਲ ਲਿਆਂਦਾ ਜਾ ਰਿਹਾ ਹੈ। ਇਸ ਫੀਚਰ ਦੇ ਆਉਣ ਨਾਲ ਯੂਜ਼ਰਜ਼ ਦੀ ਸੁਰੱਖਿਆ ਪਹਿਲਾਂ ਨਾਲੋਂ ਬਿਹਤਰ ਹੋ ਜਾਵੇਗੀ।

Theft Detection Lock: ਡਿਜੀਟਲ ਧੋਖਾਧੜੀ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਨੂੰ ਦੇਖਦੇ ਹੋਏ ਗੂਗਲ ਐਂਡਰਾਇਡ 15 ਵਿੱਚ Theft Detection Lock ਫੀਚਰ ਪੇਸ਼ ਕਰ ਰਿਹਾ ਹੈ। ਇਹ ਫੀਚਰ AI-ਪਾਵਰਡ ਹੋਣਗੇ। ਇਹ ਯੂਜ਼ਰਜ਼ ਦੇ ਨਿੱਜੀ ਡੇਟਾ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੇਗਾ।

ਰੀਅਲ ਟਾਈਮ ਪ੍ਰੋਟੈਕਸ਼ਨ: ਯੂਜ਼ਰਜ਼ ਨੂੰ ਫਰਜ਼ੀ ਐਪਸ ਤੋਂ ਸੁਰੱਖਿਅਤ ਰੱਖਣ ਲਈ ਰੀਅਲ ਟਾਈਮ ਪ੍ਰੋਟੈਕਸ਼ਨ ਫੀਚਰ ਵੀ ਮਿਲੇਗਾ। ਇਹ ਤੁਹਾਨੂੰ ਉਹਨਾਂ ਐਪਾਂ ਤੋਂ ਸੁਰੱਖਿਅਤ ਰੱਖੇਗਾ ਜੋ ਡਾਊਨਲੋਡ ਹੁੰਦੇ ਹੀ ਨਿੱਜੀ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਕਰਦੇ ਹਨ।

Leave a Reply

Your email address will not be published. Required fields are marked *