ਹੁਣ ਹਰ 20 ਮਿੰਟ ਬਾਅਦ ਮਿਲੇਗੀ ਪੁਕੀਕੂਹੀ ਰੇਲ ਸਟੇਸ਼ਨ ਤੋਂ ਟਰੇਨ, ਨਵੀਂ ਸੇਵਾ ਹੋਈ ਸ਼ੁਰੂ
ਪੁਕੀਕੂਹੀ ਰੇਲ ਸਟੇਸ਼ਨ ਤੋਂ 3 ਫਰਵਰੀ 2025 ਤੋਂ ਨਵੀਂ ਸੇਵਾ ਸ਼ੁਰੂ ਹੋਣ ਜਾ ਰਹੀ ਹੈ, ਜਿਸ ਤਹਿਤ ਹਰ 20 ਮਿੰਟ ਬਾਅਦ ਯਾਤਰੀ ਟਰੇਨ ‘ਤੇ ਸਫਰ ਕਰ ਸਕਣਗੇ, ਇਹ ਸੇਵਾ ਸ਼ਾਮ 7 ਵਜੇ ਤੱਕ ਜਾਰੀ ਰਹੇਗੀ ਤੇ ਉਸਤੋਂ ਬਾਅਦ ਹਰ 30 ਮਿੰਟ ਬਾਅਦ ਟਰੇਨ ਮਿਲ ਸਕੇਗੀ। ਫ੍ਰੈਂਕਲਿਨ ਵਾਰਡ ਕਾਉਂਸਲਰ ਐਂਡੀ ਬੇਕਰ ਨੇ ਇਸ ਫੈਸਲੇ ‘ਤੇ ਖੁਸ਼ੀ ਪ੍ਰਗਟਾਈ ਹੈ ਤੇ ਲੋਕਲ ਰਿਹਾਇਸ਼ੀਆਂ ਲਈ ਇਸ ਨੂੰ ਵੱਡਮੁੱਲਾ ਤੋਹਫਾ ਦੱਸਿਆ ਜੋ ਲੰਬੇ ਸਮੇਂ ਤੋਂ ਇਸ ਸੇਵਾ ਦੇ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਸਨ।