ਹੁਣ ਮੁਫ਼ਤ ਵਿਚ ਨਹੀਂ ਦੇਖ ਸਕੋਗੇ LIVE ਮੈਚ IPL ਫੈਨਜ਼ ਨੂੰ ਵੱਡਾ ਝਟਕਾ
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2025, 22 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਪਰ ਸੀਜ਼ਨ-18 ਦੀ ਸ਼ੁਰੂਆਤ ਤੋਂ ਪਹਿਲਾਂ ਹੀ ਕ੍ਰਿਕਟ ਫੈਨਜ਼ ਨੂੰ ਵੱਡਾ ਝਟਕਾ ਲੱਗਾ ਹੈ। ਇਸ ਵਾਰ ਫੈਨਜ਼ ਲਈ ਆਈਪੀਐੱਲ ਮੈਚ ਦੇਖਣ ਲਈ ਸਬਸਕ੍ਰਿਪਸ਼ਨ ਲੈਣਾ ਲਾਜ਼ਮੀ ਹੋਵੇਗਾ। ਪਹਿਲਾਂ ਪੂਰੇ ਟੂਰਨਾਮੈਂਟ ਦਾ ਆਨੰਦ JioCinema ‘ਤੇ 29 ਰੁਪਏ ‘ਚ ਲਿਆ ਜਾ ਸਕਦਾ ਸੀ ਪਰ ਹੁਣ ਇਹ ਸਹੂਲਤ ਹਟਾ ਦਿੱਤੀ ਗਈ ਹੈ। JioCinema ਅਤੇ Disney+ Hotstar ਦੇ ਰਲੇਵੇਂ ਤੋਂ ਬਾਅਦ ਇਕ ਨਵਾਂ ਸਟ੍ਰੀਮਿੰਗ ਪਲੇਟਫਾਰਮ ‘JioHotstar’ ਲਾਂਚ ਕੀਤਾ ਗਿਆ ਹੈ