ਹੁਣ ਤੁਸੀਂ ਲਿੰਕਡਇਨ ‘ਤੇ ਨਹੀਂ ਹੋਵੋਗੇ ਬੋਰ, ਪਲੇਟਫਾਰਮ ‘ਤੇ ਗੇਮ ਲਿਆਉਣ ਦੀ ਬਣਾ ਰਿਹਾ ਯੋਜਨਾ

ਲਿੰਕਡਇਨ, ਮਾਈਕਰੋਸਾਫਟ ਦੀ ਮਲਕੀਅਤ ਵਾਲਾ ਪੇਸ਼ੇਵਰ ਨੈਟਵਰਕਿੰਗ ਪਲੇਟਫਾਰਮ ਅਤੇ 1 ਬਿਲੀਅਨ ਤੋਂ ਵੱਧ ਉਪਭੋਗਤਾਵਾਂ ਦਾ ਦਾਅਵਾ ਕਰਨ ਵਾਲਾ, ਗੇਮਿੰਗ ਵਿੱਚ ਕਦਮ ਰੱਖਣ ਜਾ ਰਿਹਾ ਹੈ। ਪਲੇਟਫਾਰਮ Puzzle game ਦੀ ਪ੍ਰਸਿੱਧੀ ਦਾ ਫਾਇਦਾ ਚੱਕਦਿਆਂ ਹੋਇਆਂ ਆਪਣੇ ਪਲੇਟਫਾਰਮ ‘ਤੇ ਉਪਭੋਗਤਾਵਾਂ ਦੀ ਸ਼ਮੂਲੀਅਤ ਵਧਾਉਣਾ ਚਾਹੁੰਦਾ ਹੈ।

ਐਪ ਖੋਜਕਰਤਾ ਨੀਮਾ ਓਜੀ ਵਲੋਂ ਰਿਸਰਚ ਕੀਤੇ ਗਏ ਕੋਡ ਸਿਨਪੇਟ ਤੋਂ ਸੰਕੇਤ ਮਿਲਿਆ ਹੈ ਕਿ ਲਿੰਕਡਇਨ ਇੱਕ ਵਿਲੱਖਣ ਵਿਸ਼ੇਸ਼ਤਾ ਦੀ ਖੋਜ ਕਰ ਰਿਹਾ ਹੈ ਜਿੱਥੇ ਖਿਡਾਰੀਆਂ ਦੇ ਸਕੋਰ ਉਨ੍ਹਾਂ ਦੇ ਕਾਰਜ ਸਥਾਨਾਂ ਨਾਲ ਜੁੜੇ ਹੁੰਦੇ ਹਨ, ਨਤੀਜੇ ਵਜੋਂ ਕੰਪਨੀਆਂ ਨੂੰ ਇਨ੍ਹਾਂ ਸਕੋਰਾਂ ਦੇ ਅਧਾਰ ਤੇ “ਰੈਂਕ ਕੀਤਾ ਜਾਂਦਾ ਹੈ। ਹਾਲਾਂਕਿ, ਲਿੰਕਡਇਨ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਖੋਜਕਰਤਾ ਵਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਨਵਾਂ ਸੰਸਕਰਣ ਨਹੀਂ ਹੈ।

ਜਿਵੇਂ ਕਿ TechCrunch ਦੀ ਰਿਪੋਰਟ ਦੇ ਮੁਤਾਬਕ ਲਿੰਕਡਇਨ ਵਰਤਮਾਨ ਵਿੱਚ “ਕਵੀਨਸ,” “ਇਨਫਰੇਂਸ” ਅਤੇ “ਕ੍ਰਾਸਕਲਿੰਬ” ਨਾਮ ਦੀਆਂ ਤਿੰਨ Puzzle ਗੇਮਾਂ ਨੂੰ ਵਿਕਸਤ ਕਰਨ ਬਾਰੇ ਯੋਜਨਾ ਬਣਾਈ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਕਿਸੇ ਖਾਸ ਲਾਂਚ ਦੀ ਤਰੀਕ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਇੱਕ ਲਿੰਕਡਇਨ ਦੇ ਬੁਲਾਰੇ ਨੇ ਵਿਕਾਸ ਦੀ ਪੁਸ਼ਟੀ ਕਰਦਿਆਂ ਹੋਇਆਂ ਕਿਹਾ, “ਅਸੀਂ ਲਿੰਕਡਇਨ ਨੂੰ ਥੋੜਾ ਹੋਰ ਮਜ਼ੇਦਾਰ ਬਣਾਉਣ ਲਈ ਗੇਮਿੰਗ ਲਿਆਉਣ ਦੀ ਯੋਜਨਾ ਬਣਾ ਰਹੇ ਹਾਂ, ਜਿਸ ਨਾਲ ਰਿਸ਼ਤਾ ਹੋਰ ਡੂੰਘਾ ਹੋ ਸਕੇਗਾ।”

Leave a Reply

Your email address will not be published. Required fields are marked *