ਹੁਣ ਕਾਂਟੇਕਟਲੇਸ ਪੈਮੇਂਟ ਦੀ ਸੇਵਾ ਟ੍ਰਾਂਸਪੋਰਟ ਸੇਵਾਵਾਂ ਲਈ ਹੋਣ ਜਾ ਰਹੀ ਸ਼ੁਰੂ
ਐਤਵਾਰ 17 ਨਵੰਬਰ ਤੋਂ ਆਕਲੈਂਡ ਵਾਸੀਆਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ ਹੈ। ਆਕਲੈਂਡ ਵਾਸੀ ਟਰੇਨਾਂ, ਬੱਸਾਂ, ਫੇਰੀਆਂ ਦੇ ਸਫਰ ਲਈ ਕਿਰਾਏ ਦਾ ਭੁਗਤਾਨ ਆਪਣੇ ਫੋਨ ਨੂੰ, ਡੈਬਿਟ ਕਾਰਡ ਨੂੰ, ਜਾਂ ਕ੍ਰੈਡਿਟ ਕਾਰਡ ਨੂੰ ਟੇਪ ਕਰਕੇ ਕਰ ਸਕਣਗੇ। ਮੋਬਾਇਲ ਰਾਂਹੀ ਗੂਗਲ ਪੇਅ, ਐਪਲ ਪੇਅ, ਸੈਮਸੰਗ ਪੇਅ, ਡਿਜੀਟਲ ਵਾਲੇਟ ਰਾਂਹੀ ਭੁਗਤਾਨ ਹੋ ਸਕੇਗਾ। ਏਟੀ ਡਾਇਰੈਕਟਰ ਆਫ ਪਬਲਿਕ ਟ੍ਰਾਂਸਪੋਰਟ ਐਂਡ ਐਕਟਿਵ ਮੋਡਸ ਡਾਇਟੈਕਟਰ ਸਟੇਸੀ ਵੇਨ ਡਰ ਨੇ ਦੱਸਿਆ ਕਿ ਆਕਲੈਂਡ ਵਾਸੀਆਂ ਦੀ ਸਹੂਲਤ ਲਈ ਇਹ ਚੁੱਕਿਆ ਗਿਆ ਬਹੁਤ ਅਹਿਮ ਕਦਮ ਹੈ, ਜਿਸ ਦਾ ਫਾਇਦਾ ਜਾਹਿਰ ਤੌਰ ‘ਤੇ ਹਰ ਆਕਲੈਂਡ ਵਾਸੀ ਲੈ ਸਕੇਗਾ।