ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਕਾਰਨ ਮਰੀਜਾਂ ਦੀ ਮਰ-ਨ ਤੱਕ ਦੀ ਪੁੱਜੀ ਨੌਬਤ
ਫਾਰ ਨਾਰਥ ਦੇ ਇਲਾਕਿਆਂ ਵਿੱਚ ਇਸ ਵੇਲੇ ਡਾਕਟਰਾਂ ਦੀ ਘਾਟ ਦੀ ਸੱਮਸਿਆ ਕਾਫੀ ਗੰਭੀਰ ਪੱਧਰ ‘ਤੇ ਪੁੱਜ ਗਈ ਹੈ ਤੇ ਸਿਹਤ ਮਾਹਿਰ ਇਸ ਗੱਲ ਤੋਂ ਚਿੰਤਤ ਹਨ ਕਿ ਇਸ ਘਾਟ ਕਾਰਨ ਮਰੀਜਾਂ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਉਨ੍ਹਾਂ ਦੀ ਮੌਤ ਹੋ ਵੀ ਹੋ ਸਕਦੀ ਹੈ। ਇਸ ਗੱਲ ਦਾ ਪ੍ਰਗਟਾਵਾ ਸੀਨੀਅਰ ਕਲੀਨਿਕਲ ਮੈਨੇਜਰ ਵਲੋਂ ਸਟਾਫ ਨੂੰ ਭੇਜੀ ਹੋਈ ਈਮੇਲ ਤੋਂ ਹੋਇਆ ਹੈ, ਜੋ ਆਰ ਐਨ ਜੈਡ ਨੂੰ ਲੀਕ ਹੋਣ ਤੋਂ ਬਾਅਦ ਮਿਲੀ। ਈਮੇਲ ਵਿੱਚ ਕਿਹਾ ਗਿਆ ਹੈ ਕਿ ਕਈ ਹਾਈ ਰਿਸਕ ਏਰੀਏ ਹਨ, ਜਿਨ੍ਹਾਂ ਵਿੱਚ ਡਾਰਜਵਿਲੇ ਹਸਪਤਾਲ ਵੀ ਸ਼ਾਮਿਲ ਹੈ, ਉੱਥੇ ਰਾਤ ਭਰ ਓਨਸਾਈਟ ਡਾਕਟਰਾਂ ਦੀ ਥਾਂ ਟੈਲੀਹੈਲਥ ਸਰਵਿਸ ਸੇਵਾਵਾਂ ਨਿਭਾਅ ਰਹੇ ਹਨ ਅਤੇ ਇਹ ਸਿਰਫ ਡਾਕਟਰਾਂ ਦੀ ਘਾਟ ਦਾ ਨਤੀਜਾ ਹੈ।
ਐਮਰਜੈਂਸੀ ਮੌਕੇ ਕਿਸੇ ਮਰੀਜ ਨੂੰ ਜੇ ਚੰਗਾ ਇਲਾਜ ਨਹੀਂ ਮਿਲਦਾ ਤਾਂ ਉਸਦੀ ਮੌਤ ਵੀ ਹੋ ਸਕਦੀ ਹੈ।