ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਵੀ ਕਰ ਦਿੱਤਾ ਵੱਡਾ ਐਲਾਨ
ਕੁਰੂਕਸ਼ੇਤਰ ਦੇ ਪਿੰਡ ਚੜੂਨੀ ਵਿਚ ਬੀਕੇਯੂ ਦੀ ਮੀਟਿੰਗ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਵੱਡੇ ਫੈਸਲੇ ਲਏ ਗਏ।
ਫੈਸਲਿਆਂ ਮੁਤਾਬਕ ਕੱਲ੍ਹ 16 ਫਰਵਰੀ ਨੂੰ ਕਿਸਾਨ ਹਰਿਆਣਾ ਵਿੱਚ ਤਿੰਨ ਘੰਟੇ ਲਈ ਟੋਲ ਬੰਦ ਰੱਖਣਗੇ, ਉੱਥੇ ਹੀ 17 ਫਰਵਰੀ ਦਿਨ ਸ਼ਨੀਵਾਰ ਨੂੰ ਤਹਿਸੀਲ ਪੱਧਰ ‘ਤੇ ਟਰੈਕਟਰ ਮਾਰਚ ਕੱਢਿਆ ਜਾਵੇਗਾ।
ਐਤਵਾਰ ਨੂੰ ਬ੍ਰਹਮਸਰੋਵਰ ਵਿਖੇ ਸਾਰੀਆਂ ਜਥੇਬੰਦੀਆਂ ਦੀ ਮਹਾਪੰਚਾਇਤ ਹੋਵੇਗੀ।