ਹਮਿਲਟਨ ‘ਚ ਘਰੇਲੂ ਕਲੇਸ਼ ਕਾਰਣ ਉੱਜੜਿਆ ਪਰਿਵਾਰ !

ਨਿਊਜ਼ੀਲੈਂਡ ‘ਚ ਪੈਂਦੇ ਹਮਿਲਟਨ ਦੇ ਉਪਨਗਰ ਫੇਅਰਫਿਲਡ ਵਿਖੇ ਘਰੇਲੂ ਹਿੰਸਾ ਕਾਰਨ ਇੱਕ ਪਰਿਵਾਰ ਦੇ ਉਜਾੜੇ ਦੀ ਖਬਰ ਸਾਹਮਣੇ ਆਈ ਹੈ, ਇਹ ਖ਼ਬਰ ਇੱਕ ਦਿੱਲ ਦਹਿਲਾਉਣ ਵਾਲੀ ਖ਼ਬਰ ਹੈ ਪੁਲਿਸ ਨੇ ਦੁਪਹਿਰ ਦੇ ਨਜਦੀਕ ਇੱਕ ਘਰ ਵਿੱਚੋਂ ਬੁਰੀ ਤਰ੍ਹਾਂ ਜਖਮੀ ਇੱਕ ਮਹਿਲਾ, ਇੱਕ 6 ਮਹੀਨੇ ਦਾ ਬੱਚਾ, ਜਿਸਦੀ ਪਿੱਠ ਵਿੱਚ ਛੁਰਾ ਮਾਰਿਆ ਗਿਆ ਸੀ, ਤੇ ਇਕ ਹੋਰ ਬੱਚਾ ਜਿਸਦੇ ਪੇਟ ਵਿੱਚ ਛੁਰਾ ਮਾਰਿਆ ਗਿਆ ਸੀ, ਉਹਨਾਂ ਨੂੰ ਜਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਹੈ। ਇਸ ਘਟਨਾ ਵਿੱਚ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 34 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਚਾਰਜ ਕੀਤਾ ਹੈ, ਵਿਅਕਤੀ ਵੀ ਇਸ ਘਟਨਾ ਵਿੱਚ ਜਖਮੀ ਹੋਇਆ ਦੱਸਿਆ ਜਾ ਰਿਹਾ ਹੈ।ਗੁਆਂਢੀਆਂ ਅਨੁਸਾਰ ਇਸ ਘਰੋਂ ਅਕਸਰ ਹੀ ਲੜਾਈ-ਝਗੜੇ ਦੀਆਂ ਆਵਾਜਾਂ ਆਉਂਦੀਆਂ ਰਹਿੰਦਿਆਂ ਸਨ ਤੇ ਇੱਕ ਰਾਤ ਪਹਿਲਾਂ ਵੀ ਕਾਫੀ ਕਲੇਸ਼ ਹੋਇਆ ਸੀ।

Leave a Reply

Your email address will not be published. Required fields are marked *