ਹਨੂੰਮਾਨ AI ਚੈਟਬੋਟ ਲਾਂਚ, 98 ਗਲੋਬਲ ਭਾਸ਼ਾਵਾਂ ਨੂੰ ਕਰੇਗਾ ਸਪੋਰਟ, ਜਾਣੋ ਯੂਜ਼ਰਸ ਲਈ ਕਿਵੇਂ ਲਾਹੇਵੰਦ 

ਅੱਜਕੱਲ੍ਹ ਹਰ ਪਾਸੇ ਨਵੀਆਂ ਤਕਨੀਕਾਂ ਆਪਣੇ ਪੈਰ ਪਸਾਰ ਰਹੀਆਂ ਹਨ। ਕਈ ਅਜਿਹੇ ਐਪਸ ਵੀ ਲਾਂਚ ਕੀਤੇ ਜਾ ਰਹੇ ਹਨ, ਜਿਨ੍ਹਾਂ ਰਾਹੀਂ ਯੂਜ਼ਰਸ ਨੂੰ ਕਈ ਸ਼ਾਨਦਾਰ ਸੁਵਿਧਾਵਾਂ ਉਪਲੱਬਧ ਹੁੰਦੀਆਂ ਹਨ। ਇਹ ਨਵੀਆਂ ਤਕਨੀਕਾਂ ਹਰ ਕਿਸੇ ਦੇ ਹੋਸ਼ ਉਡਾ ਰਹੀਆਂ ਹਨ। ਇਸ ਵਿਚਾਲੇ ਭਾਰਤ ਦਾ ਪਹਿਲਾ 12 ਭਾਸ਼ਾਵਾਂ ਦਾ ਸਮਰਥਨ ਕਰਨ ਵਾਲਾ ਸਵਦੇਸ਼ੀ ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ਲਾਂਚ ਕੀਤਾ ਗਿਆ ਹੈ। ਇਸਦੀ ਖਾਸੀਅਤ ਇਹ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ 98 ਗਲੋਬਲ ਭਾਸ਼ਾਵਾਂ ਨੂੰ ਵੀ ਸਪੋਰਟ ਕਰੇਗਾ। ਹਨੂੰਮਾਨ ਏਆਈ ਚੈਟਬੋਟ ਨੂੰ ਸੱਤ ਆਈਆਈਟੀ, ਰਿਲਾਇੰਸ, ਐਸਐਮਐਲ ਇੰਡੀਆ ਅਤੇ ਅਬੂ ਧਾਬੀ ਦੀ 3ਏਆਈ ਹੋਲਡਿੰਗ ਦੁਆਰਾ ਸਾਂਝੇ ਤੌਰ ‘ਤੇ ਵਿਕਸਤ ਕੀਤਾ ਗਿਆ ਹੈ।

ਹੁਣ ਹਰ ਕੋਈ ਸਮਝ ਸਕੇਗਾ ਅੰਗੇਰਜ਼ੀ

ਹਨੂੰਮਾਨ AI ਚੈਟਬੋਟ ਨੂੰ ਉਨ੍ਹਾਂ ਉਪਭੋਗਤਾਵਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ ਜੋ ਅੰਗਰੇਜ਼ੀ ਨਹੀਂ ਜਾਣਦੇ ਹਨ। ਅਜਿਹੀ ਸਥਿਤੀ ਵਿੱਚ, ਇਹ AI ਚੈਟਬੋਟ ਹਿੰਦੀ ਸਮੇਤ 11 ਖੇਤਰੀ ਭਾਸ਼ਾਵਾਂ ਦਾ ਸਮਰਥਨ ਕਰੇਗਾ। ਜਿਸ ਵਿੱਚ ਮਰਾਠੀ, ਗੁਜਰਾਤੀ, ਬੰਗਾਲੀ, ਕੰਨੜ, ਉੜੀਆ, ਪੰਜਾਬੀ, ਅਸਾਮੀ, ਤਾਮਿਲ, ਤੇਲਗੂ, ਮਲਿਆਲਮ ਅਤੇ ਸਿੰਧੀ ਸ਼ਾਮਲ ਹਨ।

ਐਂਡ੍ਰਾਇਡ ਯੂਜ਼ਰਸ ਇਸ ਤਰ੍ਹਾਂ ਕਰਨ ਡਾਊਨਲੋਡ   

ਹਨੂੰਮਾਨ ਏਆਈ ਚੈਟਬੋਟ ਨੂੰ ਐਂਡ੍ਰਾਇਡ ਯੂਜ਼ਰਸ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਇਹ ਚੈਟਬੋਟ ਬਿਲਕੁਲ ਮੁਫਤ ਉਪਲਬਧ ਹੈ। ਨਾਲ ਹੀ, ਇਹ ਚੈਟਬੋਟ ਜਲਦੀ ਹੀ iOS ਉਪਭੋਗਤਾਵਾਂ ਲਈ ਪਲੇ ਸਟੋਰ ‘ਤੇ ਉਪਲਬਧ ਹੋਵੇਗਾ।

ਹਨੂੰਮਾਨ ਚੈਟਬੋਟ ਕਿਵੇਂ ਕੰਮ ਕਰੇਗਾ?

ਹਨੂੰਮਾਨ ਚੈਟਬੋਟ LLM ਵਿਧੀ ‘ਤੇ ਕੰਮ ਕਰੇਗਾ, ਜਿਸ ਨੂੰ ਸਪੀਚ ਟੂ ਟੈਕਸਟ ਯੂਜ਼ਰ ਫ੍ਰੈਂਡਲੀ ਸਰਵਿਸ ਕਿਹਾ ਜਾਂਦਾ ਹੈ। ਇਹ AI ਮਾਡਲ ਵੱਡੇ ਪੈਮਾਨੇ ਦੇ ਡੇਟਾ ਤੋਂ ਸਿੱਖ ਕੇ ਕੁਦਰਤੀ ਆਵਾਜ਼ ਪ੍ਰਤੀਕਿਰਿਆ ਪੈਦਾ ਕਰਦਾ ਹੈ। ਓਪਨ ਏਆਈ ਅਤੇ ਗੂਗਲ ਜੇਮਿਨੀ ਏਆਈ ਨਾਲ ਮੁਕਾਬਲਾ ਕਰਨ ਲਈ ਰਿਲਾਇੰਸ ਦੀ ਇਹ ਚੰਗੀ ਸ਼ੁਰੂਆਤ ਹੈ।

ਕਿਹੜੇ ਸੈਕਟਰਾਂ ਨੂੰ ਫਾਇਦਾ ਹੋਵੇਗਾ?

ਇਸ ਦੇ ਜ਼ਰੀਏ ਗਵਰਨੈਂਸ, ਮਾਡਲ ਹੈਲਥ, ਐਜੂਕੇਸ਼ਨ ਅਤੇ ਫਾਇਨਾਂਸ ਸੈਕਟਰਾਂ ਨੂੰ ਕਾਫੀ ਮਦਦ ਮਿਲੇਗੀ। ਨਾਲ ਹੀ, ਇਹ ਇੱਕ ਮੀਲ ਪੱਥਰ ਹੋਵੇਗਾ ਅਤੇ ਕੰਪਨੀ ਲਈ BharatGPT ਦੇ ਵਿਕਾਸ ਦਾ ਰਾਹ ਆਸਾਨ ਬਣਾ ਦੇਵੇਗਾ। ਹਨੂੰਮਾਨ ਚੈਟਬੋਟ ਦੀ ਮਦਦ ਨਾਲ, ਜੋ ਲੋਕ ਅੰਗਰੇਜ਼ੀ ਨਹੀਂ ਜਾਣਦੇ ਹਨ, ਉਹ ਹਿੰਦੀ ਅਤੇ ਆਪਣੀਆਂ ਖੇਤਰੀ ਭਾਸ਼ਾਵਾਂ ਵਿੱਚ ਇਸਦੀ ਵਰਤੋਂ ਕਰਨ ਦੇ ਯੋਗ ਹੋਣਗੇ। ਇਹ ਲੋਕਾਂ ਦੀ ਭਾਸ਼ਾਵਾਂ ਸੰਬੰਧੀ ਹਰ ਤਰ੍ਹਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਫਾਇਦੇਮੰਦ ਹੋਏਗਾ।  

Leave a Reply

Your email address will not be published. Required fields are marked *