ਹਥਿਆਰਬੰਦ ਲੁਟੇਰਿਆਂ ਨੇ ਨੋਰਥਸ਼ੋਰ ਦੀ ਬਾਰ ‘ਤੇ ਦਿੱਤਾ ਲੁੱਟ ਨੂੰ ਅੰਜਾਮ
ਪੁਲਿਸ ਦੋ ਬੰਦੂਕਧਾਰੀਆਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਇਲੈਕਟ੍ਰਿਕ ਸਕੂਟਰਾਂ ‘ਤੇ ਭੱਜਣ ਤੋਂ ਪਹਿਲਾਂ ਆਕਲੈਂਡ ਦੇ ਨੋਰਥਸ਼ੋਰ ‘ਤੇ ਹੌਰਾਕੀ ਬਾਰ ਨੂੰ ਲੁੱਟਿਆ। ਪੁਲਸ ਅਨੁਸਾਰ ਦੋ ਲੁਟੇਰੇ ਕਥਿਤ ਤੌਰ ‘ਤੇ ਹਥਿਆਰਾਂ ਨਾਲ ਲੈਸ ਲੇਕ ਰੋਡ ਦੀ ਇਮਾਰਤ ‘ਚ ਦਾਖਲ ਹੋਏ ਅਤੇ ਨਕਦੀ ਦੀ ਮੰਗ ਕੀਤੀ। ਇਹ ਮੰਨਿਆਂ ਜਾ ਰਿਹਾ ਹੈ ਕਿ ਵਿਅਕਤੀ ਇਲੈਕਟ੍ਰਿਕ ਸਕੂਟਰਾਂ ‘ਤੇ ਮੌਕੇ ਤੋਂ ਭੱਜ ਗਏ, ਜੋ ਕਿ ਕੁਝ ਦੂਰੀ ‘ਤੇ ਲਵਾਰਿਸ ਹਾਲਤ ਵਿੱਚ ਮਿਲੇ। ਪੁਲਿਸ ਅਜੇ ਵੀ ਦੋਸ਼ੀਆਂ ਦੀ ਭਾਲ ਕਰ ਰਹੀ ਹੈ