ਹਜਾਰਾਂ ਗ੍ਰਾਹਕਾਂ ਨੇ ਕੀਤੀ ATM ਕਾਰਡ ਟ੍ਰਾਂਜੇਕਸ਼ਨਾਂ ਨੂੰ ਲੈਕੇ ਸ਼ਿਕਾਇਤ ਕੀ ਤੁਹਾਨੂੰ ਵੀ ਆ ਰਹੀ ਦਿੱਕਤ?
ਏ ਐਨ ਜੈਡ ਬੈਂਕ ਦੇ ਗ੍ਰਾਹਕਾਂ ਨੂੰ ਕਾਰਡ ਟ੍ਰਾਂਜੈਕਸ਼ਨਾਂ ਨੂੰ ਲੈਕੇ ਨਿਊਜੀਲੈਂਡ ਭਰ
ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕ ਦੇ ਬੁਲਾਰੇ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਇਹ ਦਿੱਕਤ ਆਨਲਾਈਨ ਖ੍ਰੀਦਾਰੀ, ਪੈਟਰੋਲ ਪੰਪਾਂ ‘ਤੇ ਸਿੱਧੇ ਲੈਣ-ਦੇਣ ਨੂੰ ਲੈਕੇ ਆ ਰਹੀ ਹੈ ਤੇ ਜਲਦ ਹੀ ਇਸ ਦੇ
ਨਿਪਟਾਰੇ ਆਈ ਟੀ ਵਿਭਾਗ ਕੋਸ਼ਿਸ਼ਾਂ ਕਰ ਰਿਹਾ ਹੈ।