ਸੰਗ੍ਰਾਮ ਸਿੰਘ  6 ਸਾਲ  ਬਾਅਦ ਪ੍ਰੋ ਰੈਸਲਿੰਗ ਚੈਂਪੀਅਨਸ਼ਿਪ ‘ਚ ਕਰਨਗੇ ਵਾਪਸੀ

ਸਾਬਕਾ ਰਾਸ਼ਟਰਮੰਡਲ ਹੈਵੀਵੇਟ ਚੈਂਪੀਅਨ ਸੰਗ੍ਰਾਮ ਸਿੰਘ 6 ਸਾਲ ਬਾਅਦ ਵਾਪਸੀ ਕਰਦੇ ਹੋਏ 24 ਫਰਵਰੀ ਨੂੰ ਦੁਬਈ ‘ਚ ਹੋਣ ਵਾਲੇ ‘ਇੰਟਰਨੈਸ਼ਨਲ ਪ੍ਰੋ ਰੈਸਲਿੰਗ ਚੈਂਪੀਅਨਸ਼ਿਪ’ ਮੈਚ ‘ਚ ਪਾਕਿਸਤਾਨ ਦੇ ਮੁਹੰਮਦ ਸਈਦ ਦਾ ਸਾਹਮਣਾ ਕਰੇਗਾ।

ਇਸ ਚੈਂਪੀਅਨਸ਼ਿਪ ਦੀ ਇਨਾਮੀ ਰਾਸ਼ੀ 3 ਕਰੋੜ ਰੁਪਏ ਹੈ ਅਤੇ ਇੱਥੇ ਪੰਜ ਮੈਚ ਹੋਣਗੇ। ਇਨ੍ਹਾਂ ਪੰਜਾਂ ਵਿੱਚੋਂ ਇੱਕ ਮੈਚ ਸੰਗਰਾਮ ਅਤੇ ਸਈਦ ਵਿਚਾਲੇ ਹੋਵੇਗਾ। ਸੰਗਰਾਮ (38 ਸਾਲ) ਨੇ 2015 ਅਤੇ 2016 ਵਿੱਚ ਕਾਮਨਵੈਲਥ ਹੈਵੀਵੇਟ ਚੈਂਪੀਅਨਸ਼ਿਪ ਜਿੱਤੀ ਸੀ।ਉਸ ਨੇ ਕਿਹਾ, ‘ਮੇਰਾ ਉਦੇਸ਼ ਫਿਟ ਇੰਡੀਆ ਦੀ ਵਿਚਾਰਧਾਰਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਮੁਕਾਬਲੇ ਰਾਹੀਂ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਹੈ।’

ਉਸ ਨੇ ਕਿਹਾ, ‘ਮੁਹੰਮਦ ਸਈਦ ਨਾਲ ਮੁਕਾਬਲਾ ਕਰਨਾ ਇਸ ਗੱਲ ‘ਤੇ ਜ਼ੋਰ ਦੇਣ ਦਾ ਵਧੀਆ ਤਰੀਕਾ ਹੈ ਕਿ ਉਮਰ ਕੋਈ ਰੁਕਾਵਟ ਨਹੀਂ ਹੈ ਅਤੇ ਮੈਂ ਵਿਸ਼ਵ ਪੇਸ਼ੇਵਰ ਕੁਸ਼ਤੀ ਦੁਆਰਾ ਪ੍ਰਦਾਨ ਕੀਤੀ ਗਈ ਵਾਪਸੀ ਵਿੱਚ ਇਸ ਸ਼ਾਨਦਾਰ ਮੁਕਾਬਲੇ ਦੀ ਉਡੀਕ ਕਰ ਰਿਹਾ ਹਾਂ।’

Leave a Reply

Your email address will not be published. Required fields are marked *