ਸੰਗਰੂਰ ਤੋਂ ਬਾਅਦ ਜਲੰਧਰ ‘ਚ 12 ਸਕੂਲੀ ਬੱਚੇ ਜ਼ਹਿਰੀਲਾ ਪਾਣੀ ਪੀਣ ਨਾਲ ਹੋਏ ਬਿਮਾਰ, ਨਿੱਜੀ ਹਸਪਤਾਲ ’ਚ ਦਾਖ਼ਲ

ਨਕੋਦਰ ਦੇ ਸੇਂਟ ਜੂਡਜ਼ ਕਾਨਵੈਂਟ ਸਕੂਲ ਦੇ 12 ਬੱਚੇ ਜ਼ਹਿਰੀਲਾ ਪਾਣੀ ਪੀਣ ਨਾਲ ਬਿਮਾਰ ਹੋ ਗਏ, ਸਾਰੇ ਬੱਚਿਆਂ ਨੂੰ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਹੈ ਸਾਰੇ ਬੱਚੇ 10ਵੀਂ ਅਤੇ 8ਵੀਂ ਜਮਾਤ ਦੇ ਹਨ ਸੋਮਵਾਰ ਦੁਪਹਿਰ 2 ਵਜੇ ਦੇ ਕਰੀਬ ਸੇਂਟ ਜੂਡਜ਼ ਕਾਨਵੈਂਟ ਸਕੂਲ ਦੇ ਅਧਿਆਪਕ 12 ਬੱਚਿਆਂ ਨੂੰ ਦੋ ਗੱਡੀਆਂ ’ਚ ਸਵਾਰ ਹੋ ਕੇ ਇਲਾਜ ਲਈ ਨਕੋਦਰ ਦੇ ਕਮਲ ਹਸਪਤਾਲ ’ਚ ਲੈ ਕੇ ਗਏ, ਜਦੋਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਕੁਝ ਹੀ ਮਿੰਟਾਂ ’ਚ ਬੱਚਿਆਂ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚ ਗਏ। ਹਸਪਤਾਲ ਦੇ ਡਾਕਟਰਾਂ ਨੇ ਤੁਰੰਤ ਬੱਚਿਆਂ ਦਾ ਇਲਾਜ ਸ਼ੁਰੂ ਕਰ ਦਿੱਤਾ। ਡਾ. ਕਮਲ ਤੇ ਡਾ. ਹਰਦੀਪ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚਿਆਂ ਨੇ ਜ਼ਹਿਰੀਲਾ ਖਾਣਾ ਜਾਂ ਗੰਦਾ ਪਾਣੀ ਪੀ ਲਿਆ ਹੈ, ਜਿਸ ਕਾਰਨ ਫੂਡ ਪੁਆਇਜ਼ਨਿੰਗ ਹੋਈ ਹੈ।

ਬੱਚੇ ਨਕੋਦਰ, ਨੂਰਮਹਿਲ ਦੇ ਵਸਨੀਕ ਹਨ। ਬੀਮਾਰ ਹੋਣ ਵਾਲੇ ਬੱਚਿਆਂ ਵਿੱਚ ਅੱਠਵੀਂ ਜਮਾਤ ਦਾ ਡੇਵਿਨ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਵਡਾਲਾ, ਹਰਸ਼ਤਿ ਪੁੱਤਰ ਹਰਦੀਪ ਵਾਸੀ ਮੁਹੱਲਾ ਧੀਰਾ, ਨਵਨੀਤ ਕੁਮਾਰ ਪੁੱਤਰ ਰਘੁਵੀਰ ਪਾਲ ਵਾਸੀ ਪਿੰਡ ਚਾਨੀਆਂ, ਗਣੇਸ਼ ਪੁੱਤਰ ਹਰਦੀਪ ਵਾਸੀ ਪਿੰਡ ਸਰੀਂਹ, ਕਰਨ ਪੁੱਤਰ ਨੂਰਮਹਿਲ, ਗੁਰਾਂਸ਼ ਚੋਪੜਾ ਪੁੱਤਰ ਮੁਕੇਸ਼ ਕੁਮਾਰ ਚੋਪੜਾ ਵਾਸੀ ਨਕੋਦਰ, ਜਤਿਨਦੀਪ ਸਿੰਘ ਪੁੱਤਰ ਜਗਜੀਤ ਸਿੰਘ, ਸੁਸ਼ਾਂਤ ਪੁੱਤਰ ਸੁਨੀਲ ਕੁਮਾਰ ਵਾਸੀ ਮੁਹੱਲਾ ਰਾਜਪੂਤਾ ਨਕੋਦਰ, ਇਕਾਸ ਪੁੱਤਰ ਨਵੀਨ ਕੁਮਾਰ ਵਾਸੀ ਨੂਰਮਹਿਲ, ਸ਼ਵਿਾਂਸ਼ ਪੁੱਤਰ ਮੁਕੇਸ਼ ਕੁਮਾਰ ਵਾਸੀ ਕੋਟਬਾਦਲ ਖਾਂ ਨੂਰਮਹਿਲ, ਮਨਵੀਰ ਸਿੰਘ, ਰਾਘਵ, ਨਵਨੀਤ, ਸਾਰੇ ਵਿਦਿਆਰਥੀਆ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ।

ਵਿਦਿਆਰਥੀਆਂ ਅਨੁਸਾਰ ਜਦੋਂ ਉਹ ਕਰੀਬ 11:30 ਵਜੇ ਗਰਾਊਂਡ ’ਚ ਖੇਡ ਰਹੇ ਸਨ ਤਾਂ ਸਾਰਿਆਂ ਨੇ ਗਰਾਊਂਡ ਦੇ ਕੋਲ ਲੱਗੇ ਵਾਟਰ ਕੂਲਰ ਤੋਂ ਪਾਣੀ ਪੀਤਾ। ਵਿਦਿਆਰਥੀਆ ਨੇ ਦੱਸਿਆ ਕਿ ਉਸ ਵਿੱਚੋਂ ਹਲਕੀ ਜਿਹੀ ਬਦਬੂ ਆ ਰਹੀ ਸੀ। ਪਾਣੀ ਪੀਣ ਉਪਰੰਤ ਪੇਟ ਵਿੱਚ ਦਰਦ ਹੋਣ ਲੱਗਾ ਤਾਂ ਉਨ੍ਹਾਂ ਨੇ ਕਲਾਸ ਟੀਚਰ ਤੋਂ ਬਾਥਰੂਮ ਜਾਣ ਦੀ ਇਜਾਜ਼ਤ ਮੰਗੀ ਕਿ ਜਿਵੇਂ ਹੀ ਉਹ ਬਾਥਰੂਮ ਗਏ ਤਾਂ ਉਸ ਨੂੰ ਉਲਟੀਆਂ ਆਉਣ ਲੱਗੀਆਂ ਜਲਦੀ ਹੀ ਸਾਰੇ ਬੱਚੇ ਬਾਥਰੂਮ ਪਹੁੰਚ ਗਏ ਅਤੇ ਕੁਝ ਬੱਚਿਆਂ ਨੂੰ ਉਲਟੀਆਂ ਆਉਣ ਲੱਗੀਆਂ ਤੇ ਉਲਟੀਆਂ ਵਿੱਚੋਂ ਥੋੜ੍ਹਾ ਜਿਹਾ ਖੂਨ ਵੀ ਆਇਆ। ਦੁਪਹਿਰ 2 ਵਜੇ ਦੇ ਕਰੀਬ ਜਦੋਂ ਸਾਰੇ ਵਿਦਿਆਰਥੀਆਂ ਦੀ ਹਾਲਤ ਗੰਭੀਰ ਹੋਣ ਲੱਗੀ ਤਾਂ ਉਨ੍ਹਾਂ ਨੂੰ ਤੁਰੰਤ ਸਕੂਲ ਦੇ ਨੇੜੇ ਸਥਿਤ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕੀਤਾ।

ਵਿਦਿਆਰਥੀਆਂ ਨੂੰ ਆਈ.ਸੀ.ਯੂ ਵਿੱਚ ਦਾਖਲ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ। ਸ਼ਾਮ 5 ਵਜੇ ਤੱਕ ਸਾਰੇ ਬੱਚਿਆਂ ਦਾ ਹਸਪਤਾਲ ਵਿੱਚ ਇਲਾਜ ਕੀਤਾ ਗਿਆ ਤੇ ਡਾਕਟਰਾਂ ਨੇ ਦੱਸਿਆ ਕਿ ਬੱਚਿਆ ਦੀ ਹਾਲਤ ਸਥਿਰ ਹੈ ਤੇ ਉਹ ਖਤਰੇ ਤੋਂ ਬਾਹਰ ਹਨ ਤਾਂ ਮਾਪਿਆ ਦੇ ਸਾਹ ’ਚ ਸਾਹ ਆਏ। ਸਕੂਲ ’ਚ ਜਿਹੜੇ ਵਾਟਰ ਕੂਲਰ ਤੋਂ ਬੱਚਿਆ ਨੇ ਪਾਣੀ ਪੀਤਾ ਉਸ ਦੇ ਹਾਲਾਤ ਤਰਸਯੋਗ ਸਨ, ਉਸ ਦਾ ਢੱਕਣ ਟੱਟਿਆ ਤੇ ਪੀਣ ਵਾਲੀ ਜਗ੍ਹਾਂ ’ਤੇ ਗੰਦਗੀ ਦੇ ਢੇਰ ਲੱਗਿਅੰ ਦੇਖਿਆ ਗਿਆ, ਜਿਸ ਤੋਂ ਸਕੂਲ ਪ੍ਰਬੰਧਕ ਤੇ ਪਿ੍ਰੰਸੀਪਲ ਬੇਖਬਰ ਸਨ। ਇਸ ਸਬੰਧੀ ਜਦੋਂ ਸਕੂਲ ਦੇ ਡਾਇਰੈਕਟਰ ਫਾਦਰ ਡੇਵਿਸ ਨਾਲ ਗੱਲ ਕੀਤੀ ਗਈ ਤਾਂ ਉਨਵਾਂ ਕਿਹਾ ਕਿ ਬੜੀ ਮੰਦਭਾਗੀ ਘਟਨਾਂ ਹੈ ਇਸ ਸਬੰਧੀ ਕਮੇਟੀ ਬਣਾਕੇ ਜਾਂਚ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰੇ ਸਕੂਲ ਦੇ ਬੱਚੇ ਇਸੇ ਵਾਟਰ ਕੂਲਰ ਦਾ ਪਾਣੀ ਪੀਤਾ ਸੀ ਪਰ ਇਹ 12 ਵਿਦਿਆਰਥੀ ਹੀ ਬਿਮਾਰ ਹੋਏ ਹਨ, ਇਸ ਤੋਂ ਇਲਾਵਾ ਕੋਈ ਹੋਰ ਬੱਚਾ ਬਿਮਾਰ ਨਹੀਂ ਹੋਇਆ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਬੱਚਿਆਂ ਦਾ ਹਾਲ-ਚਾਲ ਪੁੱਛਣ ਲਈ ਹਸਪਤਾਲ ਨਹੀਂ ਗਏ ਤਾਂ ਉਨ੍ਹਾਂ ਕਿਹਾ ਕਿ ਉਹ ਅਤੇ ਸਕੂਲ ਪਿ੍ਰੰਸੀਪਲ ਕਿਸੇ ਕੰਮ ਲਈ ਜਲੰਧਰ ਗਏ ਹੋਏ ਸਨ, ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਹ ਤੁਰੰਤ ਸਕੂਲ ਪੁੱਜੇ ਹਨ।

Leave a Reply

Your email address will not be published. Required fields are marked *