ਸੈਮ ਓਲਟਮੈਨ ਨੇ ਜੁਆਇਨ ਕੀਤਾ ਮਾਈਕ੍ਰੋਸਾਫਟ, ਨਡੇਲਾ ਨੇ ਦਿੱਤੀ ਜਾਣਕਾਰੀ
ਚੈਟ ਜੀਪੀਟੀ ਦੇ ਸਹਿ-ਸੰਸਥਾਪਕ ਸੈਮ ਓਲਟਮੈਨ ਨੂੰ ਕੁਝ ਦਿਨ ਪਹਿਲਾਂ ਚੈਟਜੀਪੀਟੀ ਤੋਂ ਬਰਖਾਸਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਚਰਚਾ ਚੱਲ ਰਹੀ ਸੀ। ਜਿਸ ਨੂੰ ਮਾਈਕ੍ਰੋਸਾਫਟ ਦੇ ਸੀ.ਈ.ਓ ਨੇ ਐਕਸ ‘ਤੇ ਪੋਸਟ ਕਰ ਕੇ ਰੋਕ ਦਿੱਤਾ ਹੈ।
ਦਰਅਸਲ, ਮਾਈਕਰੋਸਾਫਟ ਦੇ ਸੀਈਓ ਸਤਿਆ ਨਡੇਲਾ ਨੇ ਲਿਖਿਆ, “ਅਸੀਂ OpenAI ਦੇ ਨਾਲ ਸਾਡੀ ਭਾਈਵਾਲੀ ਲਈ ਵਚਨਬੱਧ ਹਾਂ ਅਤੇ ਸਾਡੇ ਪ੍ਰੋਡਕਟ ਰੋਡਮੈਪ, Microsoft Ignite ‘ਚ ਅਸੀਂ ਜੋ ਵੀ ਘੋਸ਼ਿਤ ਕੀਤਾ ਹੈ, ਉਸ ਵਿੱਚ ਈਨੋਵੇਟ ਜਾਰੀ ਰੱਖਣ ਦੀ ਸਾਡੀ ਸਮਰੱਥਾ ਅਤੇ ਸਾਡੇ ਗਾਹਕਾਂ ਅਤੇ ਭਾਈਵਾਲਾਂ ਦਾ ਸਮਰਥਨ ਕਰਨਾ ਜਾਰੀ ਰੱਖਣ ਦੀ ਸਾਡੀ ਯੋਗਤਾ ‘ਤੇ ਭਰੋਸਾ ਰੱਖਦੇ ਹਾਂ।”
“ਅਸੀਂ ਏਮੇੱਟ ਸ਼ੀਅਰ ਅਤੇ Open AI ਦੀ ਨਵੀਂ ਲੀਡਰਸ਼ਿਪ ਟੀਮ ਨੂੰ ਜਾਣਨ ਅਤੇ ਉਨ੍ਹਾਂ ਨਾਲ ਕੰਮ ਕਰਨ ਲਈ ਉਤਸੁਕ ਹਾਂ। ਅਤੇ ਅਸੀਂ ਇਹ ਖਬਰ ਸਾਂਝੀ ਕਰਨ ਲਈ ਬਹੁਤ ਉਤਸ਼ਾਹਿਤ ਹਾਂ ਕਿ ਸੈਮ ਓਲਟਮੈਨ ਅਤੇ ਗ੍ਰੇਗ ਬ੍ਰੋਕਮੈਨ, ਸਹਿਕਰਮੀਆਂ ਦੇ ਨਾਲ, ਇੱਕ ਨਵੀਂ ਉੱਚ-ਤਕਨੀਕੀ ਏਆਈ ਖੋਜ ਦਾ ਗਠਨ ਕਰਨਗੇ। ਟੀਮ ਮਾਈਕ੍ਰੋਸਾਫਟ ਦੀ ਅਗਵਾਈ ਕਰਨ ਲਈ ਸ਼ਾਮਲ ਹੋਵੇਗੀ।
ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਸਫਲਤਾ ਲਈ ਲੋੜੀਂਦੇ ਸਰੋਤ ਪ੍ਰਦਾਨ ਕਰਨ ਲਈ ਤੇਜ਼ੀ ਨਾਲ ਅੱਗੇ ਵਧਣ ਦੀ ਉਮੀਦ ਰੱਖਦੇ ਹਾਂ।” ਜਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਚੈਟ ਜੀਪੀਟੀ ਦੇ ਸਹਿ-ਸੰਸਥਾਪਕ ਸੈਮ ਓਲਟਮੈਨ ਅਤੇ ਗ੍ਰੇਗ ਬ੍ਰੋਕਮੈਨ ਆਪਣੇ ਸਹਿਯੋਗੀਆਂ ਤੋਂ ਬਾਅਦ ਮਾਈਕ੍ਰੋਸਾਫਟ ਨਾਲ ਜੁੜ ਰਹੇ ਹਨ।
ਓਪਨ-ਏਆਈ ਦੇ ਬੋਰਡ ਮੈਂਬਰਾਂ ਨੇ 17 ਨਵੰਬਰ ਨੂੰ ਇਸ ਦੇ ਏਆਈ ਦੇ ਸਹਿ-ਸੰਸਥਾਪਕ ਸੈਮ ਓਲਟਮੈਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ। ਇਸ ਦੇ ਪਿੱਛੇ ਓਪਨ-ਏਆਈ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸੈਮ ਓਲਟਮੈਨ ਦੀ ਕਾਬਲੀਅਤ ‘ਤੇ ਭਰੋਸਾ ਨਹੀਂ ਹੈ। ਇਸ ਤੋਂ ਬਾਅਦ ਚਰਚਾ ਸੀ ਕਿ ਸੈਮ ਓਲਟਮੈਨ ਓਪਨ-ਏਆਈ ‘ਚ ਵਾਪਸੀ ਕਰ ਸਕਦੇ ਹਨ ਪਰ ਸੱਤਿਆ ਨਡੇਲਾ ਦੇ ਐਕਸ ‘ਤੇ ਪੋਸਟ ਤੋਂ ਬਾਅਦ ਇਹ ਸਾਰੀਆਂ ਅਫਵਾਹਾਂ ਖਤਮ ਹੋ ਗਈਆਂ ਹਨ।
ਇਹ ਓਪਨ ਏਆਈ ਦੇ ਸੀਈਓ ਵਜੋਂ ਸੰਭਾਲਣਗੇ ਅਹੁਦਾ
ਓਲਟਮੈਨ ਦੀ ਵਾਪਸੀ ‘ਤੇ ਗੱਲਬਾਤ ਨਾ ਬਣਨ ਤੋਂ ਬਾਅਦ ਖ਼ਬਰ ਹੈ ਕਿ ਓਪਨ ਏਆਈ ਦੇ ਅੰਤਰਿਮ ਸੀਈਓ ਦਾ ਅਹੁਦਾ ਵੀਡੀਓ ਸਟ੍ਰੀਮਿੰਗ ਸਾਈਟ Twitch ਦੇ ਸਹਿ-ਸੰਸਥਾਪਕ ਐਮੇਟ ਸ਼ੀਅਰ ਦੁਆਰਾ ਲਿਆ ਜਾਵੇਗਾ। ਓਲਟਮੈਨ ਦੀ ਬਰਖਾਸਤਗੀ ਤੋਂ ਬਾਅਦ ਕੰਪਨੀ ਨੇ ਸੀਈਓ ਦਾ ਚਾਰਜ ਚੀਫ ਟੈਕਨਾਲੋਜੀ ਅਫਸਰ ਮੀਰਾ ਮੂਰਤੀ ਨੂੰ ਸੌਂਪ ਦਿੱਤਾ ਸੀ।