ਸੈਟੇਲਾਈਟ ਇੰਟਰਨੈੱਟ ਦੀ ਦੌੜ ‘ਚ ਮੁਕੇਸ਼ ਅੰਬਾਨੀ ਨੇ ਮਾਰੀ ਬਾਜ਼ੀ, ਐਲੋਨ ਮਸਕ ਤੇ ਜੇਫ ਬੇਜੋਸ ਨੂੰ ਛੱਡਿਆ ਪਿੱਛੇ

ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਨੇ ਸੈਟੇਲਾਈਟ ਇੰਟਰਨੈੱਟ ਦੀ ਦੌੜ ਜਿੱਤ ਲਈ ਹੈ। ਰਿਲਾਇੰਸ ਇੰਡਸਟਰੀਜ਼ ਦੇ ਜੀਓ ਪਲੇਟਫਾਰਮਸ ਅਤੇ ਲਕਸਮਬਰਗ ਦੇ SES ਵਿਚਕਾਰ ਸਾਂਝੇ ਉੱਦਮ ਨੂੰ ਦੇਸ਼ ਵਿੱਚ ਗੀਗਾਬਿਟ ਫਾਈਬਰ ਇੰਟਰਨੈਟ ਪ੍ਰਦਾਨ ਕਰਨ ਲਈ ਸੈਟੇਲਾਈਟ ਚਲਾਉਣ ਦੀ ਮਨਜ਼ੂਰੀ ਮਿਲ ਗਈ ਹੈ।

ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ, ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਪੁਲਾੜ ਰੈਗੂਲੇਟਰ ਨੇ ਇਨ੍ਹਾਂ ਕੰਪਨੀਆਂ ਦੇ ਸਾਂਝੇ ਉੱਦਮ ਔਰਬਿਟ ਕਨੈਕਟ ਇੰਡੀਆ ਨੂੰ ਭਾਰਤੀ ਅਸਮਾਨ ਵਿੱਚ ਉਪਗ੍ਰਹਿ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਔਰਬਿਟ ਕਨੈਕਟ ਇੰਡੀਆ ਨੂੰ ਤਿੰਨ ਤਰ੍ਹਾਂ ਦੀਆਂ ਮਨਜ਼ੂਰੀਆਂ ਦਿੱਤੀਆਂ ਗਈਆਂ ਹਨ। ਕੰਪਨੀ ਨੂੰ ਇਹ ਮਨਜ਼ੂਰੀ ਅਜਿਹੇ ਸਮੇਂ ਮਿਲੀ ਹੈ ਜਦੋਂ ਜੈਫ ਬੇਜੋਸ ਦੀ Amazon.com ਅਤੇ Elon Musk ਦੀ Starlink ਵਰਗੀਆਂ ਕੰਪਨੀਆਂ ਭਾਰਤ ‘ਚ ਸੈਟੇਲਾਈਟ ਇੰਟਰਨੈੱਟ ਸੇਵਾਵਾਂ ਸ਼ੁਰੂ ਕਰਨ ਲਈ ਹਰੀ ਝੰਡੀ ਦਾ ਇੰਤਜ਼ਾਰ ਕਰ ਰਹੀਆਂ ਹਨ।

ਅਧਿਕਾਰੀ ਨੇ ਕਿਹਾ ਕਿ ਔਰਬਿਟ ਕਨੈਕਟ ਇੰਡੀਆ ਨੂੰ ਸੈਟੇਲਾਈਟ ਆਧਾਰਿਤ ਹਾਈ-ਸਪੀਡ ਇੰਟਰਨੈੱਟ ਸੁਵਿਧਾ ਪ੍ਰਦਾਨ ਕਰਨ ਲਈ ਅਪ੍ਰੈਲ ਅਤੇ ਜੂਨ ‘ਚ ਜ਼ਰੂਰੀ ਮਨਜ਼ੂਰੀ ਦਿੱਤੀ ਗਈ ਸੀ। ਇੰਡੀਅਨ ਨੈਸ਼ਨਲ ਸਪੇਸ ਪ੍ਰਮੋਸ਼ਨ ਐਂਡ ਆਥੋਰਾਈਜ਼ੇਸ਼ਨ ਸੈਂਟਰ (IN-SPACE) ਨੇ ਕੰਪਨੀ ਨੂੰ ਇਹ ਇਜਾਜ਼ਤ ਦਿੱਤੀ ਹੈ। ਇਸ ਨਾਲ ਕੰਪਨੀ ਨੂੰ ਭਾਰਤੀ ਆਕਾਸ਼ ਵਿੱਚ ਉਪਗ੍ਰਹਿ ਚਲਾਉਣ ਦੀ ਇਜਾਜ਼ਤ ਮਿਲੇਗੀ, ਪਰ ਕੰਮ ਸ਼ੁਰੂ ਕਰਨ ਲਈ ਇਸ ਨੂੰ ਦੇਸ਼ ਦੇ ਦੂਰਸੰਚਾਰ ਵਿਭਾਗ ਤੋਂ ਹੋਰ ਪ੍ਰਵਾਨਗੀ ਦੀ ਲੋੜ ਹੈ। ਜਿਓ ਦੀ ਪੇਰੈਂਟ ਕੰਪਨੀ ਰਿਲਾਇੰਸ ਨੇ ਇਸ ਸਬੰਧ ‘ਚ ਹੋਰ ਜਾਣਕਾਰੀ ਮੰਗਣ ਵਾਲੀ ਈਮੇਲ ਦਾ ਜਵਾਬ ਨਹੀਂ ਦਿੱਤਾ।

Leave a Reply

Your email address will not be published. Required fields are marked *