ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਹਾਈਕੋਰਟ ਤੋਂ ਬੱਝੀ ਆਸ, ਬੋਲੇ- ‘ਜੱਜ ਸਾਹਿਬ ਛੇਤੀ ਚੰਗਾ ਫੈਸਲਾ ਦੇਣਗੇ’

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜੇਲ੍ਹਾਂ ਵਿੱਚ ਮੋਬਾਈਲ ਫੋਨਾਂ ਦੀ ਵਰਤੋਂ ਨੂੰ ਲੈ ਕੇ ਲਏ ਗਏ ਸੂਓ-ਮੋਟੋ ਤੋਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਉਮੀਦ ਬੱਝ ਗਈ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਮੀਦ ਹੈ ਕਿ ਜੱਜ 14 ਦਸੰਬਰ ਨੂੰ ਗੈਂਗਸਟਰ ਦੀ ਜੇਲ੍ਹ ਤੋਂ ਕੀਤੀ ਗਈ ਇੰਟਰਵਿਊ ਦੇ ਮਾਮਲੇ ਵਿਚ ਚੰਗਾ ਫੈਸਲਾ ਦੇਣਗੇ। ਇਸ ਨਾਲ ਆਸ ਬੱਝੇਗੀ ਕਿ ਇਸ ਬੁਰਾਈ ਨੂੰ ਕੁਝ ਹੱਦ ਤੱਕ ਠੱਲ੍ਹ ਪਵੇਗੀ।

ਐਤਵਾਰ ਨੂੰ ਪਿੰਡ ਮੂਸੇ ਵਿਖੇ ਇਕੱਠੇ ਹੋਏ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦਿਆਂ ਬਲਕੌਰ ਸਿੰਘ ਨੇ ਲੋਕਾਂ ਨੂੰ ਬੁਰਾਈਆਂ ਅਤੇ ਗੈਂਗਸਟਰਵਾਦ ਵਿਰੁੱਧ ਡਟਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ “ਸਾਰਿਆਂ ਨੇ ਮਰਨਾ ਏ, ਜੇ ਗੋਲੀ ਖਾ ਕੇ ਮਰੇ ਤਾਂ ਉਨ੍ਹਾਂ ਦਾ ਨਾਂ ਕਿਤੇ ਲਿਖਿਆ ਹੋ ਜਾਏੇਗਾ।”

ਬਲਕੌਰ ਸਿੰਘ ਨੇ ਕਿਹਾ ਕਿ ਜੇਲ੍ਹਾਂ ਵਿੱਚ ਜੇਲ੍ਹ ਮੈਨੂਅਲ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮੇਰੇ ਪੁੱਤਰ ਦੇ ਕਾਤਲ ਦੇ ਫੋਨ 9 ਮਹੀਨਿਆਂ ਵਿੱਚ 4 ਵਾਰ ਫੜੇ ਜਾ ਚੁੱਕੇ ਹਨ। ਇਸ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੇਲ੍ਹਾਂ ਦੇ ਅੰਦਰ ਦੇ ਹਾਲਾਤ ਕੀ ਹਨ। ਅਪਰਾਧੀ ਅੰਦਰ ਜਾ ਕੇ ਸੇਫ ਹੋ ਜਾਂਦੇ ਹਨ ਤੇ ਅੰਦਰ ਬੈਠ ਕੇ ਲੋਕਾਂ ਦੇ ਬੱਚਿਆਂ ਨੂੰ ਮਾਰਨ ਦੀ ਪਲਾਨਿੰਗ ਕਰਦੇ ਹਨ।

ਦੋਸ਼ੀਆਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਅੱਜ ਤੱਕ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਘੁੰਮ ਰਹੇ ਹਨ, ਪਰ ਸਰਕਾਰ ਨੇ ਇਨ੍ਹਾਂ ਨੂੰ ਰੋਕਣ ਲਈ ਕੋਈ ਫੈਸਲਾ ਨਹੀਂ ਲਿਆ ਹੈ। ਮੇਰੇ ਬੱਚੇ ਦਾ SYL ਗੀਤ 24 ਘੰਟਿਆਂ ਵਿੱਚ ਬੰਦ ਹੋ ਗਿਆ। ਜੇਲ੍ਹ ਵਿੱਚੋਂ ਇੱਕ ਵੱਡਾ ਗਠਜੋੜ ਚੱਲ ਰਿਹਾ ਹੈ।

ਬਲਕੌਰ ਸਿੰਘ ਨੇ ਕਿਹਾ ਕਿ ਗੋਗਾਮੇੜੀ ਦਾ ਕਤਲ ਰਾਜਸਥਾਨ ਵਿੱਚ ਹੋਇਆ ਸੀ। ਭਵਿੱਖ ਵਿੱਚ ਵੀ ਉਹ ਹੋਰ ਭਾਈਚਾਰਿਆਂ ਦੇ ਆਗੂਆਂ ’ਤੇ ਹਮਲੇ ਕਰਵਾਉਣਗੇ। ਜੇਲ੍ਹਾਂ ਵਿੱਚ ਬੈਠ ਕੇ ਸਰਕਾਰੀ ਅਧਿਕਾਰੀਆਂ ਤੋਂ ਫਿਰੌਤੀ ਮੰਗਦੇ ਹਨ।

Leave a Reply

Your email address will not be published. Required fields are marked *