ਸਿਮਰਨਦੀਪ ਕੌਰ ਨੇ ਜਿੱਤਿਆ ਮਿਸ ਰੋਟੋਰੂਆ 2024 ਦਾ ਖਿਤਾਬ
ਸ਼ਾਈ ਮਿਸ ਰੋਟੋਰੂਆ ਕੰਟੈਸਟ’ ਦੌਰਾਨ ਫਾਈਨਲ ਨਤੀਜਿਆਂ ਮੌਕੇ ਸਿਮਰਨਦੀਪ ਕੌਰ ਸਟੇਜ ਦੇ ਇੱਕ ਪਾਸੇ ਖੜੀ ਸਾਰੇ ਪ੍ਰਤੀਭਾਗੀਆਂ ਨੂੰ ਵੱਖੋ-ਵੱਖ ਸ਼੍ਰੇਣੀਆ ਵਿੱਚ ਕਰਾਊਨ ਮਿਲਦਿਆਂ ਦੇਖ ਰਹੀ ਸੀ, ਹਰ ਸੈਕਿੰਡ ਉਸ ਲਈ ਘੰਟਿਆਂ ਬੱਧੀ ਲੰਬਾ ਸਾਬਿਤ ਹੋ ਰਿਹਾ ਸੀ, ਮਨ ਵਿੱਚ ਆਸ ਸੀ ਕਿ ਉਹ ਇਸ ਪ੍ਰਤੀਯੋਗਿਤਾ ਵਿੱਚ ਕਰਾਊਨ ਹਾਸਿਲ ਕਰ ਲਏ ਚਾਹੇ ਕਿਸੇ ਵੀ ਸ਼੍ਰੇਣੀ ਵਿੱਚ ਹਾਸਿਲ ਕਰੇ। ਅੰਤ ਫਾਈਨਲ ਨਤੀਜੇ ਮੌਕੇ ਜਦੋਂ ਸਿਮਰਨਦੀਪ ਕੌਰ ਦਾ ਨਾਮ ਐਲਾਨਿਆ ਗਿਆ ਤਾਂ 2024 ਮਿਸ ਰੋਟੋਰੂਆ ਦੇ ਖਿਤਾਬ ਦਾ ਕਰਾਊਨ ਸਿਮਰਨਦੀਪ ਦੇ ਹਿੱਸੇ ਆਇਆ।
ਇਸ ਪ੍ਰਤੀਯੋਗਿਤਾ ਵਿੱਚ ਵੱਖੋ-ਵੱਖ ਭਾਈਚਾਰਿਆਂ ਦੀਆਂ ਨੌਜਵਾਨ ਮੁਟਿਆਰਾਂ ਨੇ ਹਿੱਸਾ ਲਿਆ ਸੀ।