ਸਿਮਰਨਜੀਤ ਮਾਨ ਦੇ ਹੱਕ ਵਿਚ ਆਏ ਮਜੀਠੀਆ, ਸਰਕਾਰ ਨੂੰ ਕੀਤੇ ਤਿੱਖੇ ਸਵਾਲ…
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਘਰ ਵਿਚ ਨਜ਼ਰਬੰਦ ਕਰਨ ਲਈ ਸਰਕਾਰ ਦੀ ਨਿਖੇਧੀ ਕੀਤੀ ਹੈ।
ਉਨ੍ਹਾਂ ਨੇ ਇੰਸਟਾਗ੍ਰਾਮ ਉਤੇ ਲਾਈਵ ਹੋ ਕੇ ਆਖਿਆ ਹੈ ਕਿ ‘‘ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਬਜ਼ੁਰਗ ਸਿਆਸਤਦਾਨ ਅਤੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਘਰ ਵਿਚ ਨਜ਼ਰਬੰਦ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ।
ਲੋਕਤੰਤਰ ਵਿਚ ਸਰਕਾਰ ਦੇ ਗਲਤ ਕੰਮਾਂ ਵਿਰੁੱਧ ਆਵਾਜ਼ ਬੁਲੰਦ ਕਰਨਾ ਵਿਰੋਧੀ ਪਾਰਟੀਆਂ ਦਾ ਅਧਿਕਾਰ ਹੁੰਦਾ ਹੈ। ਭਗਵੰਤ ਮਾਨ ਵਿਰੋਧੀਆਂ ਦੀ ਆਵਾਜ਼ ਕੁਚਲਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਪਰ ਉਹ ਇਹ ਸਮਝ ਲੈਣ ਕਿ ਜੇਕਰ ਪਹਿਲਾਂ ਵਾਲੇ ਦਿਨ ਨਹੀਂ ਰਹੇ ਤੇ ਇਹ ਦਿਨ ਵੀ ਨਹੀਂ ਰਹਿਣੇ….
ਸ੍ਰੀਮਾਨ ਜੀ ਸੱਤਾ ਦੀਆਂ ਕੁਰਸੀਆਂ ਹਮੇਸ਼ਾ ਲਈ ਨਹੀਂ ਮਿਲਦੀਆਂ…ਆਖਰ ਇਸ ਵਧੀਕੀ ਦੇ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ..ਇਹ ਯਾਦ ਰੱਖਣਾ’’