ਸਿਡਨੀ ਤੋਂ ਮੈਲਬੋਰਨ ਤੱਕ ਘਰਾਂ ਦੀ ਵਿਕਰੀ ਨਾ ਹੋਣ ਕਾਰਨ ਮਾਲਕਾਂ ਨੇ ਘਰਾਂ ਦੇ ਮੁੱਲ ਘਟਾਏ
ਆਸਟ੍ਰੇਲੀਆ ਵਿੱਚ ਇਸ ਵੇਲੇ ਕਿਤੇ ਨਾ ਕਿਤੇ ਮੰਦੀ ਦਾ ਦੌਰ ਆਮ ਰਿਹਾਇਸ਼ੀਆਂ ‘ਤੇ ਹਾਵੀ ਹੋ ਰਿਹਾ ਹੈ ਤੇ ਇਸਦਾ ਸਿੱਧਾ ਨਤੀਜਾ ਰੀਅਲ ਅਸਟੇਟ ਮਾਰਕੀਟ ਨੂੰ ਦੇਖਣ ਨੂੰ ਮਿਲ ਰਿਹਾ ਹੈ। ਆਂਕੜੇ ਦੱਸਦੇ ਹਨ ਕਿ ਬੀਤੇ ਮਹੀਨੇ ਤੋਂ 6 ਅਗਸਤ ਤੱਕ ਘਰ ਨਾ ਵਿਕਣ ਦੇ ਚਲਦਿਆਂ ਘਰਾਂ ਦੇ ਮਾਲਕਾਂ ਨੇ ਘਰਾਂ ਦੇ ਮੁੱਲਾਂ ਵਿੱਚ ਭਾਰੀ ਕਟੌਤੀਆਂ ਕੀਤੀਆਂ ਹਨ ਤਾਂ ਜੋ ਉਨ੍ਹਾਂ ਦੇ ਘਰ ਵਿੱਕ ਸਕਣ। ਸਿਡਨੀ ਵਿੱਚ ਘਰਾਂ ਦੇ ਔਸਤ ਮੁੱਲਾਂ ਵਿੱਚ 1% ਤੱਕ ਦੀ ਕਟੌਤੀ ਦੇਖਣ ਨੂੰ ਮਿਲੀ ਹੈ, ਜਦਕਿ ਮੈਲਬੋਰਨ ਸਮੇਤ ਹੋਰ ਕਈ ਸ਼ਹਿਰਾਂ ਵਿੱਚ ਇਹ ਕਟੌਤੀ 0.9% ਤੱਕ ਦੀ ਹੈ।