ਸਾਵਧਾਨ ਹੋ ਜਾਣ ! ਐਕਸਪਲੋਇਟੇਸ਼ਨ ਪ੍ਰੋਟੈਕਸ਼ਨ ਵੀਜਾ ਵਾਲੇ, ਜਿਨ੍ਹਾਂ ਪੈਸੇ ਦੇਕੇ ਲਿਆ ਸੀ ਵਰਕ ਵੀਜਾ ਉਨ੍ਹਾਂ ਨੂੰ ਨਹੀਂ ਮਿਲਣਾ ਐਕਸਪਲੋਇਟੇਸ਼ਨ ਪ੍ਰੋਟੈਕਸ਼ਨ ਵੀਜਾ
ਕੈਬਿਨੇਟ ਦੇ ਤਾਜਾ ਜਾਰੀ ਹੋਏ ਡਾਕੂਮੈਂਟ ਵਿੱਚ ਸਾਫ ਕਰ ਦਿੱਤਾ ਗਿਆ ਹੈ ਕਿ ਜੋ ਵੀ ਪ੍ਰਵਾਸੀ ਨਿਊਜੀਲੈਂਡ ਵਿੱਚ ਪੈਸੇ ਦੇ ਕੇ ਵਰਕ ਵੀਜਾ ‘ਤੇ ਆਏ ਹਨ, ਉਨ੍ਹਾਂ ਨੂੰ ਇੱਥੇ ਆਕੇ ਜੋਬ ਨਹੀਂ ਮਿਲੀ ਤਾਂ ਉਨ੍ਹਾਂ ਉਹ ਐਕਸਪਲੋਇਟੇਸ਼ਨ ਪ੍ਰੋਟੈਕਸ਼ਨ ਵੀਜਾ ਅਪਲਾਈ ਕਰਨ ਦੇ ਯੋਗ ਨਹੀਂ ਹੋਣਗੇ। ਇਸ ਤੋਂ ਪਹਿਲਾ ਇਮੀਗ੍ਰੇਸ਼ਨ ਮਨਿਸਟਰ ਨੇ ਐਲਾਨਿਆ ਸੀ ਕਿ ਇਸ ਵੀਜੇ ਦੀ ਮਿਆਦ ਘਟਾਕੇ 6 ਮਹੀਨੇ ਕਰ ਦਿੱਤੀ ਗਈ ਹੈ। ਬੀਤੇ ਵਿੱਤੀ ਵਰ੍ਹ ਦੌਰਾਨ ਇਸ ਸ਼੍ਰੇਣੀ ਦੇ 2000 ਵੀਜੇ ਜਾਰੀ ਹੋਏ ਸਨ, ਜਦਕਿ ਇਸ ਸਾਲ ਹੁਣ ਤੱਕ 200 ਵੀਜੇ ਜਾਰੀ ਹੋਏ ਹਨ।