ਸਾਵਧਾਨ! ਚਲਾਨ ਕੱਟਣ ਵਾਲੇ ਮੈਸੇਜ ਨਾਲ ਖਾਲੀ ਹੋ ਸਕਦਾ ਬੈਂਕ ਖਾਤਾ, ਜਾਣੋ ਇਸ ਨਵੇਂ ਸਕੈਮ ਬਾਰੇ

ਦੇਸ਼ ਵਿੱਚ ਆਨਲਾਈਨ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਠੱਗ ਵੀ ਠੱਗੀ ਮਾਰਨ ਦੇ ਲਈ ਰੋਜ਼ਾਨਾ ਨਵੇਂ-ਨਵੇਂ ਢੰਗ ਲੱਭ ਲੈਂਦੇ ਹਨ ਅਤੇ ਭੋਲੀ-ਭਾਲੀ ਜਨਤਾ ਨੂੰ ਲੁੱਟ ਲੈਂਦੇ ਹਨ। ਅੱਜ ਕੱਲ੍ਹ ਇੱਕ ਹੋਰ ਨਵਾਂ ਆਨਲਾਈਨ ਵਾਲਾ ਸਕੈਮ ਚੱਲ ਰਿਹਾ ਹੈ ਜਿੱਥੇ E-Challan ਦੇ ਰੂਪ ਵਿੱਚ ਮੈਸੇਜ ਦੇ ਨਾਲ ਇੱਕ ਲਿੰਕ ਭੇਜ ਦਿੰਦੇ ਹਨ। ਚਲਾਨ ਦਾ ਨਾਮ ਪੜ੍ਹ ਕੇ ਬੰਦਾ ਟੈਂਸ਼ਨ ‘ਚ ਆ ਜਾਂਦਾ ਹੈ ਕਿ ਉਸ ਤੋਂ ਵਾਹਨ ਚਲਾਉਂਦੇ ਹੋਏ ਕੋਈ ਗਲਤੀ ਹੋ ਗਈ ਤਾਂਹੀ ਚਲਾਨ ਆ ਗਿਆ ਹੈ। ਜਿਸ ਕਰਕੇ ਬਿਨਾਂ ਜਾਂਚ ਕੀਤੇ ਉਹ ਭੇਜੇ ਹੋਏ ਲਿੰਕ ਨੂੰ ਖੋਲ੍ਹ ਦਿੰਦਾ ਹੈ, ਬਸ ਫਿਰ ਕੀ, ਇੱਕ ਕਲਿੱਕ ਤੁਹਾਡੀ ਮਿਹਨਤ ਦੇ ਨਾਲ ਕੀਤੀ ਕਮਾਈ ਮਿੰਟਾਂ ਦੇ ਵਿੱਚ ਸਾਫ ਹੋ ਜਾਂਦੀ ਹੈ। ਆਓ ਜਾਣਦੇ ਹਾਂ ਇਹ ਸਕੈਮ ਹੁੰਦਾ ਕਿਵੇਂ ਹੈ…

ਧੋਖਾਧੜੀ ਕਰਨ ਵਾਲੇ ਲੋਕਾਂ ਨੂੰ ਈ-ਚਲਾਨ ਦੇ ਲਿੰਕ ਭੇਜ ਕੇ ਅਤੇ ਸਰਕਾਰੀ ਵੈੱਬਸਾਈਟਾਂ ਦੀਆਂ ਸਹੀ ਕਾਪੀਆਂ ਬਣਾ ਕੇ ਨਿਸ਼ਾਨਾ ਬਣਾ ਰਹੇ ਹਨ। ਪਿਛਲੇ ਕੁਝ ਦਿਨਾਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਆਪਣੇ ਮੋਬਾਈਲ ਫੋਨਾਂ ‘ਤੇ ਈ-ਚਲਾਨ ਸੰਦੇਸ਼ ਪ੍ਰਾਪਤ ਹੋਏ ਹਨ। ਖਾਸ ਗੱਲ ਇਹ ਹੈ ਕਿ ਇਸ ਮੈਸੇਜ ਵਿੱਚ ਤੁਹਾਡਾ ਵਾਹਨ ਨੰਬਰ ਅਤੇ ਚਲਾਨ ਦੀ ਰਕਮ ਲਿਖੀ ਹੁੰਦੀ ਹੈ ਅਤੇ ਭੁਗਤਾਨ ਲਈ ਇੱਕ ਲਿੰਕ ਵੀ ਭੇਜਿਆ ਜਾਂਦਾ ਹੈ ਪਰ ਇਸ ਲਿੰਕ ‘ਤੇ ਕਲਿੱਕ ਕਰਨ ਨਾਲ ਤੁਹਾਡਾ ਬੈਂਕ ਖਾਤਾ ਵੀ ਖਾਲੀ ਹੋ ਸਕਦਾ ਹੈ। ਹਾਲਾਂਕਿ, ਤੁਸੀਂ ਇਸ ਫਰਜ਼ੀ ਸੰਦੇਸ਼ ਨੂੰ ਮਿੰਟਾਂ ਵਿੱਚ ਪਛਾਣ ਸਕਦੇ ਹੋ, ਇਸਦੇ ਲਈ ਤੁਹਾਨੂੰ ਕੁਝ ਕਦਮਾਂ ਦੀ ਪਾਲਣਾ ਕਰਨੀ ਪਵੇਗੀ। ਆਓ ਜਾਣਦੇ ਹਾਂ ਇਸ ਬਾਰੇ…

ਜਾਅਲੀ ਈ-ਚਲਾਨ ਦੀ ਪਛਾਣ ਕਿਵੇਂ ਕਰੀਏ?

ਇਸ ਦੇ ਲਈ ਸਭ ਤੋਂ ਪਹਿਲਾਂ ਟਰਾਂਸਪੋਰਟ ਵੈੱਬਸਾਈਟ https://echallan.parivahan.gov.in/ ‘ਤੇ ਜਾਓ ਅਤੇ ਚਲਾਨ ਡਾਊਨਲੋਡ ਕਰਨ ਦੀ ਕੋਸ਼ਿਸ਼ ਕਰੋ। ਅਸਲ ਚਲਾਨ ਆਸਾਨੀ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਇੱਥੇ ਚਲਾਨ ਨਹੀਂ ਦੇਖਦੇ ਤਾਂ ਇਹ ਮੈਸੇਜ ਫਰਜ਼ੀ ਹੈ।
ਸ਼ੱਕੀ ਈ-ਚਲਾਨ ਵਿੱਚ ਦਿੱਤੇ ਲਿੰਕ ਦੇ ਡੋਮੇਨ ਦੀ ਜਾਂਚ ਕਰੋ। ਜੇਕਰ ਇਹ gov.in ਨਾਲ ਖਤਮ ਹੁੰਦਾ ਹੈ ਤਾਂ ਇਸਦਾ ਮਤਲਬ ਹੈ ਕਿ ਇਹ ਅਸਲੀ ਹੈ। ਇੱਥੋਂ ਤੱਕ ਕਿ ਅਸਲ ਚਲਾਨ ਵਿੱਚ ਵਾਹਨ ਦੀ ਤਸਵੀਰ ਅਤੇ ਹੋਰ ਸਾਰੇ ਵੇਰਵਿਆਂ ਤੋਂ ਇਲਾਵਾ ਵਾਹਨ ਅਤੇ ਮਾਲਕ ਦਾ ਪੂਰਾ ਵੇਰਵਾ ਹੁੰਦਾ ਹੈ।
ਜੇਕਰ ਤੁਹਾਨੂੰ ਇਹ ਸੰਦੇਸ਼ ਕਿਸੇ ਸਾਧਾਰਨ ਨੰਬਰ ਤੋਂ ਮਿਲਿਆ ਹੈ ਤਾਂ ਲਿੰਕ ‘ਤੇ ਕਲਿੱਕ ਨਾ ਕਰੋ ਕਿਉਂਕਿ ਤੁਹਾਡੇ ਬੈਂਕ ਅਤੇ ਕਾਰਡ ਦੇ ਵੇਰਵੇ ਨੂੰ ਹੈਕ ਕਰ ਸਕਦਾ ਹੈ।
ਚਲਾਨ ਦੀ ਪੁਸ਼ਟੀ ਕਰਨ ਲਈ ਪੁਲਿਸ ਹੈਲਪਲਾਈਨ ‘ਤੇ ਕਾਲ ਕਰੋ।

Leave a Reply

Your email address will not be published. Required fields are marked *