ਸਾਉਣੀ ਸੀਜ਼ਨ ਲਈ ਕਿਸਾਨਾਂ ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ! 25 ਹਜ਼ਾਰ ਕਰੋੜ ਰੁ. ਦੀ ਖਾਦ ਸਬਸਿਡੀ ਨੂੰ ਦਿੱਤੀ ਮਨਜ਼ੂਰੀ
ਕੇਂਦਰ ਦਾ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਸਾਉਣੀ ਸੀਜ਼ਨ ਲਈ 24 ਹਜ਼ਾਰ ਕਰੋੜ ਰੁਪਏ ਦੀ ਖਾਦ ਸਬਸਿਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਿਸਾਨਾਂ ਨੂੰ ਪ੍ਰਮੁੱਖ ਪੋਸ਼ਕ ਤੱਤਡੀਏਪੀ 350 ਰੁਪਏ ਪ੍ਰਤੀ ਠੇਲਾ 50 ਕਿਲੋ ਦੇ ਭਾਅ ਉਤੇ ਮਿਲਦੀ ਰਹੇਗੀ। ਇਸ ਦੇ ਨਾਲ ਹੀ ਹੋਰ ਪ੍ਰਮੁੱਖ ਰਸਾਇਣਿਕ ਖਾਦਾਂ ਦੀਆਂ ਪ੍ਰਚੂਨ ਕੀਮਤਾਂ ਵੀ ਸਥਿਰ ਰਹਿਣਗੀਆਂ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋਈ ਕੈਬਨਿਟ ਦੀ ਬੈਠਕ ਵਿਚ 1 ਅਪ੍ਰੈਲ ਤੋਂ 30 ਸਤੰਬਰ ਤੱਕ ਸਾਉਣੀ ਸੀਜ਼ਨ ਲਈ ਪੋਸ਼ਕ ਤੱਤਾਂ ਆਧਾਰਿਤ ਸਬਸਿਡੀ ਦਰਾਂ ਤੈਅ ਕਰਨ ਲਈ ਖਾਦ ਵਿਭਾਗ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੈਬਨਿਟ ਨੇ NBS ਯੋਜਨਾ ਤਹਿਤ ਖਾਦ ਦੇ 3 ਨਵੇਂ ਗ੍ਰੇਡਾਂ ਨੂੰ ਸ਼ਾਮਲ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਸਾਉਣੀ ਸੀਜ਼ਨ, 2024 (01.04.2024 ਤੋਂ 30.09.2024 ਤੱਕ) ਲਈ ਫਾਸਫੇਟਿਕ ਅਤੇ ਪੋਟਾਸ਼ (ਪੀ ਅਤੇ ਕੇ) ਖਾਦਾਂ ‘ਤੇ 24,420 ਕਰੋੜ ਰੁਪਏ ਦੀ ਪੌਸ਼ਟਿਕ-ਅਧਾਰਤ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਵਿਸ਼ਵ ਵਿੱਚ ਯੂਰੀਆ ਖਾਦ ਦੀਆਂ ਕੀਮਤਾਂ ਵਧੀਆਂ ਹਨ, ਪਰ ਮੋਦੀ ਸਰਕਾਰ ਨੇ ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਣ ਦਿੱਤਾ।
NBS ਨੀਤੀ ਦੇ ਤਹਿਤ ਪੌਸ਼ਟਿਕ ਸਬਸਿਡੀ ਦਰਾਂ ਸਾਲਾਨਾ ਜਾਂ ਦੋ-ਸਾਲਾ ਆਧਾਰ ‘ਤੇ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਜਿਸ ਦੇ ਆਧਾਰ ‘ਤੇ 25 P&K ਖਾਦਾਂ ਲਈ ਅਨੁਮਾਨਿਤ ਸਬਸਿਡੀ ਦੀ ਗਣਨਾ ਕੀਤੀ ਜਾਂਦੀ ਹੈ। ਆਗਾਮੀ ਸਾਉਣੀ 2024 ਸੀਜ਼ਨ ਲਈ ਨਾਈਟ੍ਰੋਜਨ ਲਈ 47.02 ਰੁਪਏ ਪ੍ਰਤੀ ਕਿਲੋਗ੍ਰਾਮ; ਫਾਸਫੋਰਸ ਲਈ 28.72 ਰੁਪਏ ਪ੍ਰਤੀ ਕਿਲੋ; ਪੋਟਾਸ਼ ਲਈ 2.38 ਰੁਪਏ ਪ੍ਰਤੀ ਕਿਲੋ ਅਤੇ ਸਲਫਰ ਲਈ 1.89 ਰੁਪਏ ਪ੍ਰਤੀ ਕਿਲੋ ਸਬਸਿਡੀ ਰੱਖੀ ਗਈ ਹੈ।