ਸ਼ੇਨ ਰੇਟੀ ਦੀ ਨਿਊਜੀਲੈਂਡ ਪ੍ਰਧਾਨ ਮੰਤਰੀ ਵੱਲੋਂ ਕੈਬਨਟ ਤੋਂ ਛੁੱਟੀ , ਨਵੇਂ ਸਿਹਤ ਮੰਤਰੀ ਸਿਮੀਅਨ ਬ੍ਰਾਊਨ ਨਿਯੁਕਤ
ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕੈਬਿਨੇਟ ਵਿੱਚ ਫੇਰ ਬਦਲ ਦਾ ਐਲਾਨ ਕੀਤਾ ਹੈ, ਜਿਸ ਵਿੱਚ ਕਈ ਮਹੱਤਵਪੂਰਨ ਮੰਤਰੀਅਤਾਂ ਵਿੱਚ ਬਦਲਾਅ ਕੀਤਾ ਗਿਆ ਹੈ। ਸਭ ਤੋਂ ਵੱਡੇ ਫੈਸਲਿਆਂ ਵਿੱਚ, ਸ਼ੇਨ ਰੇਟੀ ਨੂੰ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਉਹਨਾਂ ਦੀ ਜਗ੍ਹਾ ਸਿਮੀਅਨ ਬ੍ਰਾਊਨ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।
ਬ੍ਰਾਊਨ, ਜੋ ਆਪਣਾ ਟ੍ਰਾਂਸਪੋਰਟ ਪੋਰਟਫੋਲੀਓ ਵੀ ਸੰਭਾਲਣਗੇ, ਨੂੰ ਲਕਸਨ ਨੇ ਇੱਕ “ਸ਼ਾਨਦਾਰ ਅਤੇ ਜ਼ਿੰਮੇਵਾਰ” ਮੰਤਰੀ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬ੍ਰਾਊਨ ਦੀ ਕਾਬਲੀਅਤ ਨਿਊਜ਼ੀਲੈਂਡ ਦੇ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਦੂਜੇ ਪਾਸੇ, ਰੇਟੀ ਨੂੰ ਕੈਬਿਨੇਟ ਰੈਂਕਿੰਗ ਵਿੱਚ ਪੰਜ ਦਰਜੇ ਹੇਠਾਂ ਕਰ ਦਿੱਤਾ ਗਿਆ ਹੈ ਅਤੇ ਹੁਣ ਉਹ ਵਿਗਿਆਨ , ਅੰਕੜੇ ਅਤੇ ਯੂਨੀਵਰਸਿਟੀਆਂ ਨਾਲ ਸੰਬੰਧਿਤ ਮਹਿਕਮੇ ਦੀ ਜ਼ਿੰਮੇਵਾਰੀ ਸੰਭਾਲਣਗੇ। ਲਕਸਨ ਨੇ ਸਾਬਕਾ ਸਿਹਤ ਮੰਤਰੀ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਦੀ ਪਰ ਕਿਹਾ ਕਿ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਹੋਰ ਤਰੱਕੀ ਦੀ ਲੋੜ ਹੈ।
ਮੈਲਿਸਾ ਲੀ ਹੁਣ ਮੰਤਰੀ ਨਹੀਂ ਰਹੇਗੀ। ਉਸਦੇ ਇੱਕਨੋਮਿਕ ਡਿਵੈਲਪਮੈਂਟ ਪੋਰਟਫੋਲੀਓ ਦਾ ਨਾਮ ਬਦਲ ਕੇ “ਇਕਨੋਮਿਕ ਗਰੋਥ” ਰੱਖਿਆ ਗਿਆ ਹੈ ਅਤੇ ਇਸ ਨੂੰ ਫਾਇਨਾਂਸ ਮੰਤਰੀ ਨਿਕੋਲਾ ਵਿਲਿਸ ਨੂੰ ਸੌਂਪ ਦਿੱਤਾ ਗਿਆ ਹੈ।
ਸਿਮਨ ਵਾਟਸ ਨੂੰ ਊਰਜਾ ਅਤੇ ਸਥਾਨਕ ਸਰਕਾਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਜੂਡਿਥ ਕੌਲਿਨਜ਼ ਹੁਣ ਪਬਲਿਕ ਸਰਵਿਸ ਦੀ ਦੇਖਭਾਲ ਕਰੇਗੀ।
ਇਸਦੇ ਨਾਲ, ਪਹਿਲੀ ਵਾਰ ਸੰਸਦ ਮੈਂਬਰ ਬਣੇ ਜੇਮਸ ਮੀਗਰ ਨੂੰ ਕੈਬਿਨੇਟ ਤੋਂ ਬਾਹਰ ਮੰਤਰੀ ਬਣਾਇਆ ਗਿਆ ਹੈ। ਉਹ Minister for Hunting and Fishing, Youth ਵਾਲੇ ਨਵੇਂ ਬਣੇ ਮੰਤਰੀ ਬਣੇ ਹਨ।
ਪੁਲਿਸ ਮੰਤਰੀ ਮਾਰਕ ਮਿਚਲ ਦੀ ਜ਼ਿੰਮੇਵਾਰੀ ਵਿੱਚ ਵਾਧਾ ਕਰਕੇ ਉਸਨੂੰ ਏਥਨਿਕ ਕਮਿਊਨਿਟੀਆਂ ਅਤੇ ਖੇਡਾਂ ਦੀ ਵੀ ਦੇਖਭਾਲ ਸੌਂਪੀ ਗਈ ਹੈ।